ਇੰਨੋਸੈਂਟ ਹਾਰਟਸ ਕਾਲਜ ਆੱਫ ਐਜੁਕੇਸ਼ਨ (ਜਲੰਧਰ) ਵਿਖੇ ਲਿੰਗ ਅਨੁਕੂਲਤਾ : ਵਿਆਹ ਦੇ ਮਸਲੇ ਬਾਰੇ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਸੈਕਰੇਡ ਹਾਰਟ ਕਾਲਜ ਆੱਫ ਐਜੁਕੈਸ਼ਨ ਬਰਨਾਲਾ ਦੇ ਪ੍ਰਿੰਸੀਪਲ ਡਾ. ਤੀਰਥ ਸਿੰਘ ਇੱਕ ਕੋਆਰਡੀਨੇਟਰ ਅਤੇ ਰਿਸੋਰਸ ਵਿਅਕਤੀ ਸਨ। ਪੈਨਲ ਦੇ ਮੈਂਬਰ ਸ੍ਰੀਮਤੀ ਹਰਜਾਪ ਕੌਰ, ਸ੍ਰੀਮਤੀ ਸਵਾਤੀ ਵਰਮਾ, ਸ੍ਰੀਮਤੀ ਚਾਂਦਨੀ, ਸ੍ਰੀਮਤੀ ਸਪਨਦੀਪ ਕੌਰ ਸਨ। ਆਪਣੇ ਜੀਵਨ ਸਾਥੀ ਨਾਲ ਬਿਹਤਰ ਤਾਲਮੇਲ ਲਈ ਲੜਕੀਆਂ ਨੂੰ ਤਿਆਰ ਕਰਨ ਦੇ ਮੰਤਵ ਨਾਲ ਪੈਨਲ ਚਰਚਾ ਕੀਤੀ ਗਈ ਸੀ। ਮੁੱਖ ਤੌਰ ਤੇ ਚਰਚਾ ਕੀਤੀ ਗਈ-ਵਿਆਹ ਲਾਜਮੀ ਹੈ ਜਾ ਨਹੀਂ। ਕਿਸ ਤਰ•ਾਂ ਲੜਕੀਆਂ ਨੂੰ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਲੜਕੀਆਂ ਲਈ ਇਕ ਮਹੱਤਵਪੂਰਨ ਤਣਾਅ ਦੇ ਤੌਰ ਤੇ ਸਮਾਜ ਅਤੇ ਪਰਿਵਾਰ ਦੀ ਭੂਮਿਕਾ ਬਾਰੇ ਚਰਚਾ ਕੀਤੀ ਗਈ। ਲਵ ਮੈਰਿਜ ਜਾਂ ਅਰੈਂਜ ਮੈਰਿਜ ਇਸਦੀ ਸਫਲਤਾ ਅਤੇ ਅਸਫਲਤਾ ਬਾਰੇ ਵਿਚਾਰ ਵਟਾਂਦਰੇ ਤੋਂ ਬਾਦ ਸਿੱਟੇ ਕੱਢੇ ਗਏ ਜੋ ਇਸ ਤਰ•ਾਂ ਸਨ : ਪੀੜਤ ਨੂੰ ਸਮਾਜਿਕ ਸਹਾਇਤਾ ਲੈਣੀ ਚਾਹੀਦੀ ਹੈ, ਲੜਕੀਆਂ ਨੂੰ ਆਰਥਿਕ ਤੌਰ ਤੇ ਸੁਤੰਤਰ ਬਣਾਇਆ ਜਾਣਾ ਚਾਹੀਦਾ ਹੈ, ਪ੍ਰੀ-ਵਿਵਾਹਿਕ (ਭੌਤਿਕ) ਰਿਸ਼ਤੇ ਨੂੰ ਪੈਨਲ ਦੁਆਰਾ ਨਕਾਰ ਦਿੱਤਾ ਗਿਆ। ਔਰਤਾਂ ਨੂੰ ਜੀਵਨ ਦੀਆਂ ਮੁਹਾਰਤਾਂ ਵਿੱਚ ਕਾਬਲ ਬਣਨ ਦੀ ਜ਼ਰੂਰਤ ਹੈ, ਔਰਤਾਂ ਨੂੰ ਬਹੁਤ ਆਸਾਵਾਦੀ ਹੋਣਾ ਚਾਹੀਦਾ ਹੈ। ਸਮਾਜ ਨੂੰ ਵਿਆਹ ਲਈ ਲੜਕੀਆਂ ਤੇ ਦਬਾਅ ਨਹੀਂ ਪਾਉਣਾ ਚਾਹੀਦਾ ਹੈ।
ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਰਿਸੋਰਸ ਪਰਸਨ ਨੂੰ ਆਪਣਾ ਬਹੁ-ਕੀਮਤੀ ਸਮਾਂ ਕੱਢਣ ਅਤੇ ਗਿਆਨ ਨੂੰ ਸਾਂਝਾ ਕਰਨ ਲਈ ਧੰਨਵਾਦ ਕੀਤਾ। ਕਾਲਜ ਵਿੱਚ ਇਸ ਤਰ•ਾਂ ਦੀਆਂ ਸਰਗਰਮੀਆਂ ਨੂੰ ਜਾਰੀ ਰੱਖਣ ਲਈ ਵਚਨਬੱਧ ਵੀ ਹੋਏ।