ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਅਤੇ ਕਾਲਜ ਆਫ ਐਜੁਕੇਸ਼ਨ ਵਿੱਚ ਬਸੰਤ ਪੰਚਮੀ ਤਿਉਹਾਰ ਦੀ ਧੂਮ ਬੱਚਿਆਂ ਨੂੰ ਡਰੈਗਨ ਡੋਰ ਦੇ ਪ੍ਰਤੀ ਕੀਤਾ ਜਾਗਰੂਕ
ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗਰੀਨ ਮਾਡਲ ਟਾਉਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਬਸੰਤ ਪੰਚਮੀ ਤਿਉਹਾਰ ਦੀ ਧੂਮ ਰਹੀ। ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਕੈਂਪਸ ਵਿੱਚ ਵਿਦਿਆਰਥੀ-ਅਧਿਆਪਕਾਂ ਦੁਆਰਾ ਪਤੰਗ ਉਡਾਣ ਅਤੇ ਪੀਲੇ ਵਿਅੰਜਨ ਦੀਆਂ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਗਿਆ ਸੀ।
ਚਾਰਾਂ ਸਕੂਲਾਂ ਵਿੱਚ ਸਭ ਤੋਂ ਪਹਿਲਾਂ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਮਾਂ ਸਰਸਵਤੀ ਜੀ ਦੀ ਪੂਜਾ ਕੀਤੀ ਗਈ। ਬੱਚਿਆਂ ਨੇ ਗਾਇਤਰੀ ਮੰਤਰ ਦਾ ਉਚਾਰਨ ਕੀਤਾ। ਸਕੂਲ ਨੂੰ ਹੱਥਾਂ ਨਾਲ ਬਣਾਈਆਂ ਛੋਟੀਆਂ ਛੋਟੀਆਂ ਪਤੰਗਾਂ ਨਾਲ ਸਜਾਇਆ ਗਿਆ। ਬੱਚੇ ਆਪਣੇ ਟਿਫ਼ਨ ਵਿੱਚ ਪੀਲੇ ਖਾਣ ਦੇ ਪਦਾਰਥ ਲੈ ਕੇ ਆਏ ਅਤੇ ਇੱਕ-ਦੂਜੇ ਨਾਲ ਮਿਲ-ਵੰਡ ਕੇ ਖਾਦੇ। ਹਰੇਕ ਸਕੂਲ ਵਿੱਚ ਬਸੰਤ ਪੰਚਮੀ ਤਿਉਹਾਰ ਲਈ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਬੱਚਿਆਂ ਨੇ ਬਸੰਤ ਉੱਤੇ ਕਵਿਤਾਵਾਂ ਪ੍ਰਸਤੁਤ ਕੀਤੀਆਂ। ਨ੍ਰਿਤ-ਨਾਟਿਕਾ 'ਬਸੰਤ ਆਇਆ ਰੇ, ਹਰ ਮਨ ਭਾਇਆ ਰੇ' ਆਕਰਸ਼ਣ ਦਾ ਕੇਂਦਰ ਰਹੀ। ਬੱਚਿਆਂ ਨੂੰ ਬਸੰਤ ਰੁੱਤ ਦਾ ਮਹੱਤਵ ਦੱਸਦੇ ਹੋਏ ਇਸ ਰੁੱਤ ਵਿੱਚ ਪ੍ਰਕਿਰਤੀ ਵਿੱਚ ਆਉਣ ਵਾਲੇ ਪਰਿਵਰਤਨਾਂ ਬਾਰੇ ਵੀ ਦੱਸਿਆ ਗਿਆ ਕਿ ਚਾਰੋਂ ਤਰਫ਼ ਫੁੱਲ ਖਿਲ ਉੱਠਦੇ ਹਨ ਅਤੇ ਮੌਸਮ ਵਿੱਚ ਪਰਿਵਰਤਨ ਆਉਂਦਾ ਹੈ। ਬੱਚਿਆਂ ਨੂੰ ਸਹੁੰ ਚੁਕਾਈ ਗਈ ਕਿ ਪਤੰਗ ਉਡਾਉਣ ਲਈ ਉਹ ਚਾਈਨੀਜ਼ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਇਸ ਵਾਸਤੇ ਉਹ ਆਪਣੇ ਆਲੇ-ਦੁਆਲੇ ਦੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਗੇ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਦੱਸਿਆ ਕਿ ਸਾਨੂੰ ਹਰ ਤਿਉਹਾਰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਅਤੇ ਆਪਣੀ ਸੰਸਕ੍ਰਿਤੀ ਦਾ ਆਦਰ ਕਰਨਾ ਚਾਹੀਦਾ ਹੈ। ਸਕੂਲ ਵਿੱਚ ਹਰੇਕ ਤਿਉਹਾਰ ਮਨਾਉਣ ਦਾ ਉਦੇਸ਼ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਪ੍ਰਤੀ ਆਦਰ-ਭਾਵ ਰੱਖਣ ਲਈ ਉਤਸ਼ਾਹਿਤ ਕਰਨਾ ਹੈ।
ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਵਿਦਿਆਰਥੀ-ਅਧਿਆਪਕਾਂ ਨੂੰ ਭਵਿੱਖ ਵਿੱਚ ਵੀ ਅਜੀਹੀਆਂ ਵਿਹਾਰਕ ਗਤੀਵਿਧੀਆਂ ਕਰਨ ਲਈ ਉਤਸਾਹਿਤ ਕੀਤਾ।