ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਨੈਸ਼ਨਲ ਡੀ-ਵਾਰਮਿੰਗ ਡੇ ਦੇ ਮੌਕੇ ਤੇ ਜਾਗਰੂਕਤਾ ਅਭਿਆਨ ਚਲਾਇਆ ਗਿਆ। ਦੱਸਵੀਂ ਜਮਾਤ ਦੇ ਬੱਚਿਆਂ ਨੇ ਪ੍ਰਾਇਮਰੀ ਵਿੰਗ ਦੀ ਹਰੇਕ ਜਮਾਤ ਵਿੱਚ ਜਾ ਕੇ ਬੱਚਿਆਂ ਨੂੰ ਦੱਸਿਆ ਕਿ ਉਹਨਾਂ ਨੂੰ ਸਿਹਤਮੰਦ ਰਹਿਣ ਦੇ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਪੇਟ ਵਿੱਚ ਕੀੜੇ ਕਿਸ ਕਾਰਨ ਕਰਕੇ ਹੁੰਦੇ ਹਨ। ਬੱਚਿਆਂ ਨੇ 'ਸੈਲੀਬ੍ਰਿਟੀ ਲਾਈਫ਼ ਵਿਦ ਵਾਰਮ ਫ੍ਰੀ ਸਟੇਟ' ਦਾ ਬੈਨਰ ਬਣਾ ਕੇ ਅਵੇਅਰਨੈਸ ਰੈਲੀ ਕੱਢੀ। ਹਰੇਕ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੂੰ ਟਿਪਸ ਦਿੱਤੇ ਗਏ ਕਿ ਖੁਦ ਨੂੰ ਸਿਹਤਮੰਦ ਕਿਵੇਂ ਰੱਖਿਆ ਜਾ ਸਕਦਾ ਹੈ। ਬੱਚਿਆਂ ਨੇ ਬੜੇ ਧਿਆਨ ਨਾਲ ਇਹਨਾਂ ਗੱਲਾਂ ਨੂੰ ਸੁਣਿਆ। ਉਹਨਾਂ ਨੂੰ ਦੱਸਿਆ ਗਿਆ ਕਿ ਜੋ ਬੱਚੇ ਨੰਗੇ ਪੈਰ ਚੱਲਦੇ ਹਨ, ਗੰਦੇ ਹੱਥਾਂ ਨਾਲ ਖਾਣਾ ਖਾਂਦੇ ਹਨ, ਉਹ ਬੱਚੇ ਇਨਫੈਕਟਿਡ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਬੱਚੇ ਬੀਮਾਰ ਹੋ ਜਾਂਦੇ ਹਨ ਅਤੇ ਅਨੀਮਿਕ ਹੋ ਜਾਂਦੇ ਹਨ। ਬੱਚਿਆਂ ਨੇ ਆਪਣੀਆਂ ਅਧਿਆਪਕਾਵਾਂ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਖਾਣ ਦਾ ਪੂਰਾ ਧਿਆਨ ਰੱਖਣਗੇ। ਇੰਨੋਸੈਂਟ ਹਾਰਟਸ ਦੇ ਸਕੱਤਰ ਡਾ. ਅਨੂਪ ਬੌਰੀ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਸ ਪ੍ਰਕਾਰ ਦੇ ਜਾਗਰੂਕਤਾ ਪ੍ਰੋਗ੍ਰਾਮ ਕਰਵਾਏ ਜਾਂਦੇ ਹਨ।
ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ 23 ਜਨਵਰੀ 2019 ਨੂੰ ਢਿਲਵਾਂ ਦੇ ਡਿਪਸ ਕਾਲਜ ਆਫ਼ ਐਜੁਕੇਸ਼ਨ ਵਿਖੇ ਆਯੋਜਿਤ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਹਿ-ਵਿੱਦਿਅਕ ਪਹਿਲੂਆਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਹਰੇਕ ਸਹਿ-ਪਾਠਕ੍ਰਮ ਆਈਟਮ ਲਈ ਸਿਖਲਾਈ ਦਿੱਤੀ ਜਾਂਦੀ ਹੈ। ਦਿਕਸ਼ਾ ਤ੍ਰੇਹਣ ਬੀ.ਐੱਡ ਸਮੈਸਟਰ-4 ਦੀ ਵਿਦਿਆਰਥੀ-ਅਧਿਆਪਕ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਮਹਾਜਨ ਬੀ.ਐੱਡ ਸਮੈਸਟਰ-2 ਨੇ ਡੇਕਲਾਮੇਸ਼ਨ ਮੁਕਾਬਲੇ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ। ਮੈਨੇਜਮੈਂਟ ਪ੍ਰਿੰਸੀਪਲ ਅਤੇ ਅਧਿਆਪਕਾਂ ਅਤੇ ਮੈਂਬਰਾਂ ਨੇ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਵਧੀਆ ਪ੍ਰਦਰਸ਼ਨ ਲਈ ਜੇਤੂਆਂ ਨੂੰ ਵਧਾਈ ਦਿੱਤੀ।