ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਜੀ.ਐਮ.ਟੀ. ਲੋਹਾਰਾਂ ਅਤੇ ਰਾਇਲ ਵਰਲਡ) ਵਿੱਚ ਪ੍ਰੀ ਸਕੂਲ ਦੇ ਨਿੱਕੇ ਬੱਚਿਆਂ ਦੇ ਲਈ ਫੈਂਸੀ ਡ੍ਰੈਸ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਬੱਚਿਆਂ ਦੇ ਨਾਲ ਮਾਤਾਵਾਂ ਅਤੇ ਦਾਦੀਆਂ ਨੂੰ ਵੀ ਸੱਦਾ ਦਿੱਤਾ ਗਿਆ। ਕਈ ਪ੍ਰਕਾਰ ਦੀਆਂ ਪੋਸ਼ਾਕਾਂ ਵਿੱਚ ਆਏ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ।
ਸਪਾਈਡਰ ਮੈਨ, ਡਾਕਟਰ, ਸੁਭਾਸ਼ ਚੰਦਰ ਬੋਸ, ਮੋਬਾਇਲ, ਵਹਟਸਐਪ, ਬਾਰਬੀ ਡੋਲ, ਚਾਈਲਡ ਲੇਬਰ, ਪੰਜਾਬੀ ਮੁਟਿਆਰ ਆਦਿ ਬਣ ਕੇ ਆਏ ਬੱਚੇ ਖਿੱਚ ਦਾ ਕੇਂਦਰ ਰਹੇ। ਇਸਦੇ ਨਾਲ-ਨਾਲ ਮਾਵਾਂ ਅਤੇ ਦਾਦੀਆਂ ਨੂੰ ਸੁਆਲ ਵੀ ਪੁੱਛੇ ਗਏ ਅਤੇ ਆਕਰਸ਼ਕ ਇਨਾਮ ਵੀ ਦਿੱਤੇ ਗਏ। ਬੱਚਿਆਂ ਨੇ ਮੰਚ ਉੱਤੇ ਪੂਰੇ ਆਤਮ-ਵਿਸ਼ਵਾਸ਼ ਦੇ ਨਾਲ ਆਪਣੇ-ਆਪ ਨੂੰ ਥੀਮ ਦੇ ਅਨੁਸਾਰ ਜਾਣੂ ਕਰਵਾਇਆ। ਫੈਂਸੀ ਡ੍ਰੈਸ ਦਾ ਨਤੀਜਾ ਇਸ ਪ੍ਰਕਾਰ ਰਿਹਾ-ਨਵਿਕਾ ਸੇਠੀ, ਪ੍ਰਣਵ ਸ਼ਰਮਾ, ਕ੍ਰਿਸ਼ਿਕਾ, ਸਕਸ਼ਮਪ੍ਰੀਤ ਕੌਰ, ਜੈਨਿਕਾ, ਹਿਮਾਂਸ਼ੀ ਬਸਰਾ, ਧਾਨਿਆ, ਅਵਾਨਾ, ਮਿਸ਼ਿਕਾ, ਸੀਰਤ ਆਦਿ ਨੂੰ ਇਨਾਮ ਦਿੱਤੇ ਗਏ। ਇਸ ਮੌਕੇ 'ਤੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ ਬ੍ਰਾਂਚ) ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਮੌਜੂਦ ਸਨ। ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਵਿੱਚ ਆਤਮ-ਵਿਸ਼ਵਾਸ਼ ਭਰਨਾ ਅਤੇ ਮੰਚ ਦਾ ਡਰ ਦੂਰ ਕਰਨਾ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਧੀਆਂ ਨੂੰ ਵਧਾਈ ਦੇ ਕੇ ਉਤਸਾਹਿਤ ਕੀਤਾ।