Skip to main content

ਇਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਵਿਖੇ ਸ਼ਾਨਦਾਰ ਨਤੀਜੇ ਦਾ ਜਸ਼ਨ




ਕ੍ਰਿਸ਼ਨ ਲਾਲ
ਆਸਥਾ ਜੈਨ
ਲਵਲੀਨ ਕੌਰ
ਵਿਕਾਸ ਕੁਮਾਰ


ਜਲੰਧਰ, 16 ਜੁਲਾਈ : ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਲੋਂ ਸਭਿਆਚਾਰਕ ਗਤਿਵਿਧੀਆਂ, ਖੇਡਾਂ, ਪਲੇਸਮੈਂਟ ਵਿੱਚ ਮੱਲਾਂ ਮਾਰਨ ਤੋਂ ਬਾਦ ਹੁਣ ਅਕਾਦਮਿਕ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਨਵੰਬਰ-ਦਸੰਬਰ, 2017 ਵਿੱਚ ਲਈ ਗਈ ਪ੍ਰੀਖਿਆ ਵਿੱਚ ਇੰਸਟੀਟਯੂਟ ਦੇ 34 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਪਹਿਲੇ 10 ਸਥਾਨਾਂ ਤੇ ਆਪਣਾ ਕਬਜ਼ਾ ਬਣਾਇਆ ਹੈ।
ਸੂਚਨਾ ਤਕਨਾਲੋਜੀ ਵਿਭਾਗ ਵਿੱਚ ਐਮ.ਸੀ.ਏ. (ਤੀਜਾ ਸਮੈਸਟਰ) ਦੀ ਲਵਲੀਨ ਕੌਰ ਨੇ 9.14 ਐਸ.ਜੀ.ਪੀ.ਏ. ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀ.ਸੀ.ਏ. (ਪਹਿਲਾ ਸਮੈਸਟਰ) ਦੀ ਦਿਆਲ ਕੌਰ ਨੇ 9.50 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਦੂਜਾ ਸਥਾਨ, ਬੀ.ਸੀ.ਏ. (ਤੀਜਾ ਸਮੈਸਟਰ) ਦੇ ਮਾਰਿਨ ਅਤੇ ਸਿੰਪੀ ਨੇ 8.63 ਐਸ.ਜੀ.ਪੀ.ਏ. ਹਾਸਲ ਕਰਕੇ ਸਤਵਾਂ ਸਥਾਨ ਪ੍ਰਾਪਤ ਕੀਤਾ।
ਖੇਤੀਬਾੜੀ ਵਿਭਾਗ ਵਿੱਚੋਂ ਬੀ.ਐਸ.ਸੀ. (ਖੇਤੀ ਤੀਜਾ ਸਮੈਸਟਰ) ਦੀ ਮਨੀਤ ਟਾਕ ਨੇ 9.00 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਤੀਜਾ ਸਥਾਨ ਅਤੇ ਆਤਿਸ਼ ਕੁਮਾਰ ਤੇ ਕਿਰਨਦੀਪ ਨੇ 8.80 ਐਸ.ਜੀ.ਪੀ.ਏ. ਹਾਸਲ ਕਰਕੇ ਸਤਵਾਂ ਸਥਾਨ ਪ੍ਰਾਪਤ ਕੀਤਾ।
ਮੈਨਜਮੈਂਟ ਵਿਭਾਗ ਵਿੱਚ ਬੀ.ਬੀ.ਏ. (ਪਹਿਲਾ ਸਮੈਸਟਰ) ਦੇ ਕ੍ਰਿਸ਼ਨ ਲਾਲ ਨੇ 9.33 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ ਸਥਾਨ, ਕਾਜੋਲ ਅਗਰਵਾਲ ਨੇ 8.54 ਐਸ.ਜੀ.ਪੀ.ਏ. ਨਾਲ ਨੌਵਾਂ ਸਥਾਨ, ਬੀ. ਕਾਮ (ਪ੍ਰੋਫੈਸ਼ਨਲ ਤੀਜਾ ਸਮੈਸਟਰ) ਦੇ ਵਿਦਿਆਰਥੀ ਮਨੀਸ਼ਾ ਰਾਣੀ ਅਤੇ ਮਨਪ੍ਰੀਤ ਨੇ 8.00 ਐਸ.ਜੀ.ਪੀ.ਏ. ਨਾਲ ਪੰਜਵਾਂ ਸਥਾਨ, ਬੀ.ਕਾਮ (ਪ੍ਰੋਫੈਸ਼ਨਲ ਪਹਿਲਾ ਸਮੈਸਟਰ) ਦੀ ਜਸਪ੍ਰੀਤ ਕੌਰ ਨੇ 8.35 ਐਸ.ਜੀ.ਪੀ.ਏ. ਹਾਸਲ ਕਰਕੇ ਸਤਵਾਂ ਸਥਾਨ, ਬੀ. ਕਾਮ (ਪ੍ਰੋਫੈਸ਼ਨਲ ਪੰਜਵਾਂ ਸਮੈਸਟਰ) ਦੇ ਪ੍ਰਿੰਯਕਾ ਅਤੇ ਰਮਨਪ੍ਰੀਤ ਨੇ 8.74 ਐਸ.ਜੀ.ਪੀ.ਏ. ਨਾਲ ਅਠਵਾਂ ਸਥਾਨ ਅਤੇ ਬੀ. ਕਾਮ (ਪ੍ਰੋਫੈਸ਼ਨਲ ਤੀਜਾ ਸਮੈਸਟਰ) ਦੇ ਸਿਮਰਨਦੀਪ ਅਤੇ ਕੌਸ਼ਲ ਨੇ 7.17 ਐਸ.ਜੀ.ਪੀ.ਏ. ਨਾਲ ਦਸਵਾਂ ਸਥਾਨ ਪ੍ਰਾਪਤ ਕੀਤਾ।
ਮੈਡੀਕਲ ਲੈਬ ਸਾਂਈਸ ਵਿਭਾਗ ਵਿੱਚ ਬੀ.ਐਸ.ਸੀ. (ਐਮ.ਐਲ.ਐਸ. ਪੰਜਵਾਂ ਸਮੈਸਟਰ) ਦੇ ਵਿਕਾਸ ਕੁਮਾਰ ਨੇ 9.50 ਐਸ.ਜੀ.ਪੀ.ਏ. ਨਾਲ ਪਹਿਲਾ ਸਥਾਨ, ਬੀ.ਐਸ.ਸੀ. (ਐਮ.ਐਲ.ਐਸ. ਪੰਜਵਾਂ ਸਮੈਸਟਰ) ਦੇ ਹੀ ਸ਼ਮਨਦੀਪ ਨੇ 9.37 ਐਸ.ਜੀ.ਪੀ.ਏ. ਨਾਲ ਦੂਜਾ ਅਤੇ ਸ਼ਿਵ ਬੱਚਨ ਨੇ 9.23 ਐਸ.ਜੀ.ਪੀ.ਏ. ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਬੀ.ਐਸ.ਸੀ. (ਐਮ.ਐਲ.ਐਸ. ਤੀਜਾ ਸਮੈਸਟਰ) ਦੀ ਨੂਰੀ ਨੇ 9.50 ਐਸ.ਜੀ.ਪੀ.ਏ. ਨਾਲ ਪੰਜਵਾਂ ਸਥਾਨ, ਬੀ.ਐਸ.ਸੀ. (ਐਮ.ਐਲ.ਐਸ. ਪਹਿਲਾ ਸਮੈਸਟਰ) ਦੀ ਪਿੰਕੀ ਨੇ 9.23 ਐਸ.ਜੀ.ਪੀ.ਏ. ਨਾਲ ਛੇਵਾਂ ਸਥਾਨ ਅਤੇ ਬੀ.ਐਸ.ਸੀ. (ਐਮ.ਐਲ.ਐਸ. ਤੀਜਾ ਸਮੈਸਟਰ) ਦੀ ਰਿਤੂ ਨੇ 9.37 ਐਸ.ਜੀ.ਪੀ.ਏ. ਨਾਲ ਨੌਵਾਂ ਸਥਾਨ ਪ੍ਰਾਪਤ ਕੀਤਾ।
ਏਅਰਲਾਈਨ ਟੂਰਿਜ਼ਮ ਹਾਸਪਿਟੈਲਿਟੀ ਮੈਨਜਮੈਂਟ (ਏ.ਟੀ.ਐਚ.ਐਮ.) ਵਿਭਾਗ ਵਿੱਚ ਬੀ.ਐਸ.ਸੀ. (ਏ.ਟੀ.ਐਚ.ਐਮ. ਤੀਜਾ ਸਮੈਸਟਰ) ਦੀ ਆਸਥਾ ਜੈਨ ਨੇ 8.86 ਐਸ.ਜੀ.ਪੀ.ਏ. ਨਾਲ ਪਹਿਲਾ ਸਥਾਨ, ਤੀਜੇ ਸਮੈਸਟਰ ਦੀ ਮੋਨੀਕਾ ਦੇਵੀ ਨੇ 8.71 ਐਸ.ਜੀ.ਪੀ.ਏ. ਨਾਲ ਦੂਜਾ ਸਥਾਨ, ਤੀਜੇ ਸਮੈਸਟਰ ਦੀ ਹੀ ਲਖਵੀਰ ਕੌਰ ਨੇ 8.43 ਐਸ.ਜੀ.ਪੀ.ਏ. ਨਾਲ ਚੌਥਾ ਸਥਾਨ, ਪਹਿਲੇ ਸਮੈਸਟਰ ਦੀ ਆੰਚਲ ਨੇ 8.40 ਐਸ.ਜੀ.ਪੀ.ਏ. ਨਾਲ ਛੇਵਾਂ ਸਥਾਨ, ਤੀਜੇ ਸਮੈਸਟਰ ਦੇ ਰਮਨ ਸ਼ਰਮਾ ਅਤੇ ਗੁਰਪ੍ਰੀਤ ਕੌਰ ਨੇ 8.00 ਐਸ.ਜੀ.ਪੀ.ਏ. ਨਾਲ ਸਤਵਾਂ ਸਥਾਨ, ਪਹਿਲੇ ਸਮੈਸਟਰ ਦੇ ਅਮਨਦੀਪ ਨੇ 7.80 ਐਸ.ਜੀ.ਪੀ.ਏ. ਨਾਲ ਨੌਵਾਂ ਸਥਾਨ ਅਤੇ ਪਹਿਲੇ ਸਮੈਸਟਰ ਦੇ ਹੀ ਵਿਨੈ ਪਾਲ ਨੇ 8.00 ਐਸ.ਜੀ.ਪੀ.ਏ. ਨਾਲ ਅਠਵਾਂ ਸਥਾਨ ਪ੍ਰਾਪਤ ਕੀਤਾ।
ਹੋਟਲ ਮੈਨਜਮੈਂਟ ਵਿਭਾਗ ਵਿੱਚ ਬੀ.ਐਸ.ਸੀ. (ਐਚ.ਐਮ.ਸੀ.ਟੀ. ਪਹਿਲਾ ਸਮੈਸਟਰ) ਦੇ ਪਲਵਿੰਦਰ ਅਤੇ ਰਾਜਵਿੰਦਰ ਨੇ 8.80 ਐਸ.ਜੀ.ਪੀ.ਏ. ਨਾਲ ਛੇਵਾਂ ਸਥਾਨ, ਤੀਜੇ ਸਮੈਸਟਰ ਦੀ ਸੁਨੈਨਾ ਨੇ 8.95 ਐਸ.ਜੀ.ਪੀ.ਏ. ਨਾਲ ਅੱਠਵਾਂ ਸਥਾਨ, ਪਹਿਲੇ ਸਮੈਸਟਰ ਦੀ ਮਨਦੀਪ ਕੌਰ ਨੇ 8.56 ਐਸ.ਜੀ.ਪੀ.ਏ. ਨਾਲ ਦਸੱਵਾਂ ਸਥਾਨ ਪ੍ਰਾਪਤ ਕੀਤਾ।
70 ਫੀਸਦੀ ਵਿਦਿਆਰਥੀ ਪਹਿਲੀ ਡਿਵੀਜ਼ਨ ਨਾਲ ਅਤੇ ਦੱਸ ਵਿਦਿਆਰਥੀਆਂ ਨੇ 9 ਐਸ.ਜੀ.ਪੀ.ਏ. ਤੋਂ ਵੱਧ ਅੰਕ ਪ੍ਰਾਪਤ ਕਰਕੇ ਇੰਸਟੀਟਯੂਟ ਦਾ ਨਾਂ ਰੌਸ਼ਨ ਕੀਤਾ। ਕੈਂਪਸ ਦੇ ਚਾਰ ਟਾੱਪਰਾਂ ਵਿੱਚ ਐਮ.ਸੀ.ਏ. (ਪਹਿਲਾ ਸਮੈਸਟਰ) ਦੀ ਲਵਲੀਨ ਕੌਰ, ਬੀ.ਐਸ.ਸੀ. (ਐਮ.ਐਲ.ਐਸ.) ਦੀਆਂ ਰਿਤੂ ਅਤੇ ਨੂਰੀ ਅਤੇ ਬੀ.ਐਸ.ਸੀ. (ਖੇਤੀ) ਦੀ ਮਨੀਤ ਟਾਕ ਹਨ।
ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਅਤੇ ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾੱਲ ਨੇ ਇਸ ਸਫਲਤਾ ਨੂੰ ਸਟਾਫ ਮੈਂਬਰਾਂ, ਵਿਦਿਆਰਥੀਆਂ ਦਾ ਟੀਮ ਵਰਕ, ਮਿਹਨਤ ਅਤੇ ਮੈਨਜਮੈਂਟ ਵਲੋਂ ਦਿੱਤੇ ਗਏ ਸਹਿਯੋਗ ਦਾ ਨਤੀਜਾ ਦੱਸਿਆ। ਇਹਨਾਂ ਸ਼ਾਨਦਾਰ ਨਤੀਜਿਆਂ ਲਈ ਮੈਨਜਮੈਂਟ, ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਡਾ. ਅਨੂਪ ਬੌਰੀ, ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸੱਟ ਦੇ ਮੈਨਜਮੈਂਟ ਅਤੇ ਸਟਾਫ ਮੈਂਬਰਾਂ ਨੇ ਵੀ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਇਸੇ ਪ੍ਰਕਾਰ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ।

Popular posts from this blog

Business Statistics-Measure of Central Value (Arithmetic Mean, Harmonic Mean & Geometric mean)

The measurement of central value is also known as average. For example we often talk about the average height or average life of an Indian etc.   Types of Average Arithmetic Mean, Harmonic Mean, Geometric Mean  (1) Individual Observation (2) Discrete Series (3) Continuous series (a) Simple Arithmetic Mean      Que. 1 Calculate the Arithmetic Mean-With Individual Series  Que. 2 Calculate the Arithmetic Mean-With Discrete Series Que. 3. Calculate the Arithmetic Mean-With Continuous Series Geometric Mean Que 1  Que 2 Geometric Mean Discrete Series Geometric Mean  Continuous Series Harmonic Mean   Que 1  With Discrete Series Que 2  With Continuous Series                                                                              = 30/1.004                                                                                                                                                             =  29.88    

ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਜਲੰਧਰ ਪੋਸਟਰ ਮੈਕਿੰਗ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ

ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ 23 ਜਨਵਰੀ 2019 ਨੂੰ ਢਿਲਵਾਂ ਦੇ ਡਿਪਸ ਕਾਲਜ ਆਫ਼ ਐਜੁਕੇਸ਼ਨ ਵਿਖੇ ਆਯੋਜਿਤ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਹਿ-ਵਿੱਦਿਅਕ ਪਹਿਲੂਆਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਹਰੇਕ ਸਹਿ-ਪਾਠਕ੍ਰਮ ਆਈਟਮ ਲਈ ਸਿਖਲਾਈ ਦਿੱਤੀ ਜਾਂਦੀ ਹੈ। ਦਿਕਸ਼ਾ ਤ੍ਰੇਹਣ ਬੀ.ਐੱਡ ਸਮੈਸਟਰ-4 ਦੀ ਵਿਦਿਆਰਥੀ-ਅਧਿਆਪਕ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਮਹਾਜਨ ਬੀ.ਐੱਡ ਸਮੈਸਟਰ-2 ਨੇ ਡੇਕਲਾਮੇਸ਼ਨ ਮੁਕਾਬਲੇ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ। ਮੈਨੇਜਮੈਂਟ ਪ੍ਰਿੰਸੀਪਲ ਅਤੇ ਅਧਿਆਪਕਾਂ ਅਤੇ ਮੈਂਬਰਾਂ ਨੇ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਵਧੀਆ ਪ੍ਰਦਰਸ਼ਨ ਲਈ ਜੇਤੂਆਂ ਨੂੰ ਵਧਾਈ ਦਿੱਤੀ।

Social Awareness campaign through Road Show

Innocent Hearts Group of Institutions organized Social awareness campaign through road show in the nearby villages. The road show has been organized under the Disha campaign.  The rally highlighted various social issues of our society. The motive behind this road show was to create awareness regarding the social evils faced by our society. Around 250 students of Hotel Management, MCA, MBA, BBA B.Com (Professional), BBA, Medical Lab Sciences & Agriculture participated in this event. In the rally students along with teachers covered six villages (Buddo Pinder, Authola, Khohala, Nijjran, Lallian Kallan, Rampur Lallian) holding different banners regarding such as organic Farming, Blood Donation, Beti bacho beti parho, Tree Plantation, eye donation etc.   In each village teachers of medical lab sciences conducted blood test, sugar test etc, where as agriculture department teacher conducted soil testing awareness and educated the farmers regarding nutrients required