ਇੰਨੋਸੈਂਟ ਹਾਰਟਸ ਸਕੂਲ ਦੀਆਂ ਚਾਰਾਂ ਬ੍ਰਾਂਚਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਵਰਲਡ ਹੈਲਥ ਡੇ ਮਨਾਇਆ ਗਿਆ। 'ਹਾਓ ਟੂ ਰਿਮੇਨ ਹੈਲਥੀ' ਵਿਸ਼ੇ ਉੱਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੀਨੀਅਰ ਵਿੰਗ ਜੀ.ਐਮ.ਟੀ. ਵਿੱਚ ਡਾ. ਹਰਿੰਦਰ ਨੇ, ਡਾ. ਨੀਨੂ ਸ਼ਰਮਾ ਨੇ ਲੋਹਾਰਾਂ ਬ੍ਰਾਂਚ, ਡਾ. ਬਲਵਿੰਦਰ ਪਾਲ ਨੇ ਕੈਂਟ ਜੰਡਿਆਲਾ ਰੋਡ ਅਤੇ ਡਾ. ਸੂਦ ਨੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਸ਼ਰੀਰਿਕ ਤੰਦਰੁਸਤੀ ਦੀ ਮਹੱਤਤਾ ਦੱਸਦੇ ਹੋਏ ਜੀਵਨ ਵਿੱਚ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਨ ਦੇ ਟਿਪਸ ਦਿੱਤੇ। ਉਹਨਾਂ ਨੇ ਬੱਚਿਆਂ ਨੂੰ ਸਵੇਰ ਦੀ ਸੈਰ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਨੇ ਬੱਚਿਆਂ ਨੂੰ ਆਪਣੇ ਖਾਣ-ਪੀਣ ਵਿੱਚ ਹਰੀਆਂ ਪੱਤੇਦਾਰ ਸਬਜੀਆਂ ਦਾ ਇਸਤੇਮਾਲ ਕਰਨ ਲਈ ਕਿਹਾ। ਵਿਦਿਆਰਥੀ ਵੀ ਉਹਨਾਂ ਤੋਂ ਤੰਦਰੁਸਤ ਰਹਿਣ ਦੇ ਟਿਪਸ ਜਾਣਨ ਲਈ ਬਹੁਤ ਹੀ ਉਤਸ਼ਾਹਿਤ ਸਨ। ਉਹਨਾਂ ਨੇ ਡਾਕਟਰਾਂ ਤੋਂ ਕਈ ਪ੍ਰਸ਼ਨ ਪੁੱਛੇ ਅਤੇ ਉਸਦੇ ਤਸੱਲੀ ਬਖਸ਼ ਉੱਤਰ ਪ੍ਰਾਪਤ ਕੀਤੇ। ਉਹਨਾਂ ਨੇ ਵਾਅਦਾ ਕੀਤਾ ਕਿ ਉਹ ਆਪਣੇ ਰੋਜ਼ਮਰਾ ਭੋਜਨ ਵਿੱਚ ਦੁੱਧ ਦੀ ਵਰਤੋਂ ਕਰਨਗੇ ਅਤੇ ਰੋਜ਼ ਕਸਰਤ ਕਰਨਗੇ। ਪ੍ਰਿੰਸੀਪਲ ਰਾਜੀਵ ਪਾਲੀਵਾਲ, ਇੰਚਾਰਜ ਪ੍ਰਾਇਮਰੀ ਵਿੰਗ ਹਰਲੀਨ ਗੁਲਰੀਆ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ (ਜੀ.ਐਮ.ਟੀ.), ਲੋਹਾਰਾਂ ਇੰਨੋਕਿਡਜ਼ ਇੰਚਾਰਜ ਅਲਕਾ ਅਰੋੜਾ, ਸੀਨੀਅਰ ਵਿੰਗ ਇੰਚਾਰਜ ਸ਼ਾਲੂ ਸਹਿਗਲ, ...