ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਲਾਈਫ ਸਕਿੱਲ ਉਲੰਪਿਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗਲੋਬਲ ਰੈਂਕ ਹਾਸਿਲ ਕੀਤੇ ਅਤੇ ਸਕੂਲ ਦੇ ਨਾਮ ਨੂੰ ਰੋਸ਼ਨ ਕੀਤਾ ਹੈ। ਪਿਛਲੇ ਦਿਨੀਂ ਆਯੋਜਿਤ ਇਸ ਉਲੰਪਿਆਡ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਹ ਪ੍ਰੀਖਿਆ ਆਨ ਲਾਈਨ ਸੀ ਅਤੇ ਹਰੇਕ ਵਿਦਿਆਰਥੀ ਨੂੰ ਉਸਦੀ ਯੂਨੀਕ ਆਈ.ਡੀ. ਦਿੱਤੀ ਗਈ। ਅੰਤਰ-ਰਾਸ਼ਟਰੀ ਪੱਧਰ ਉੱਤੇ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ। ਇਸ ਮੌਕੇ 'ਤੇ 11 ਵਿਦਿਆਰਥੀਆਂ ਨੇ ਗਲੋਬਲ ਰੈਂਕ ਹਾਸਿਲ ਕੀਤਾ। ਲੋਹਾਰਾਂ ਬ੍ਰਾਂਚ ਤੋਂ ਜੈਸਿਕਾ ਮਹਿਤਾ ਨੇ ਚੌਥਾ ਗਲੋਬਲ ਰੈਂਕ ਪ੍ਰਾਪਤ ਕੀਤਾ ਜੱਦੋਂ ਕਿ ਆਭਾ ਸ਼ਰਮਾ ਨੇ ਦੱਸਵਾਂ ਗਲੋਬਲ ਰੈਂਕ ਪ੍ਰਾਪਤ ਕੀਤਾ। ਗ੍ਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਚੌਥੀ ਜਮਾਤ ਵਿੱਚ ਪੜ•ਨ ਵਾਲੇ ਹੇਮਨਵੀਰ ਸਿੰਘ ਨੇ ਅੱਠਵਾਂ ਸਥਾਨ, ਸਾਕਸ਼ੀ ਏਰੀ ਨੇ ਛੇਵਾਂ ਸਥਾਨ, ਦਿਵਿਆਂਸ਼ ਸ਼੍ਰੀਵਾਸਤਵ, ਰਿਧੀ ਢੀਂਗਰਾ, ਵਸ਼ਿਸ਼ਠ, ਸਿਧਾਂਤ ਸ਼ਰਮਾ, ਸਮਰਿੱਧੀ ਅਤੇ ਕੇਸ਼ਵ ਨੇ ਦੱਸਵਾਂ ਗਲੋਬਲ ਰੈਂਕ ਹਾਸਿਲ ਕੀਤਾ। ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਵੀ ਆਨ-ਲਾਈਨ ਹੀ ਪ੍ਰਾਪਤ ਹੋਏ। ਇਸ ਸ਼ਾਨਦਾਰ ਸਫਲਤਾ ਤੇ ਇੰਨੋਸੈਂਟ ਹਾਰਟਸ ਦੇ ਸਕੱਤਰ ਡਾਕਟਰ ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਨਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਪ੍ਰਕਾਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਇੰਨੋਸੈਂਟ ਹਾਰਟਸ ਦੀ ਮੈਨੇਜਮੈਂਟ ਬੱਚਿਆਂ ਦੇ ਸਰਵ-ਪੱਖੀ ਵਿਕਾਸ ਦੇ ਲਈ ਹਮੇਸ਼ਾ ਯਤਨਸ਼ੀਲ ਹੈ। ਡਿਜੀਟਲ ਅਧਿਐਨ ਸਮੇਂ ਦੀ ਮੰਗ ਹੈ। ਬੱਚਿਆਂ ਨੂੰ ਇਸ ਪ੍ਰਕਾਰ ਦੀ ਪ੍ਰੀਖਿਆ ਲਈ ਵੀ ਤਿਆਰ ਕੀਤਾ ਜਾਂਦਾ ਹੈ।
ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਟ੍ਰੈਫਿਕ ਜਾਗਰੂਕਤਾ ਫੈਲਾਉਣ ਲਈ ਟ੍ਰੈਫਿਕ ਐਜੁਕੇਸ਼ਨ ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜੋ ਵਿਸ਼ੇਸ਼ ਤੌਰ ਤੇ ਬਸ ਡਰਾਈਵਰਾਂ, ਅਟੈਂਡੈਂਟ ਅਤੇ ਬਸ ਹੈਲਪਰਾਂ (ਮੇਡ) ਲਈ ਸੀ। ਇਹ ਸੈਮੀਨਾਰ ਪੁਲਿਸ ਕਮਿਸ਼ਨਰ ਜਲੰਧਰ ਪਰਵੀਨ ਕੁਮਾਰ ਸਿਨਹਾ (ਆਈ.ਪੀ.ਐਸ.) ਅਤੇ ਕੁਲਵੰਤ ਸਿੰਘ (ਏ.ਡੀ.ਸੀ.ਪੀ. ਟ੍ਰੈਫਿਕ) ਦੇ ਹੁਕਮ ਅਨੁਸਾਰ ਕਮਿਸ਼ਨਰੇਟ ਜਲੰਧਰ ਦੇ ਟ੍ਰੈਫਿਕ ਐਜੁਕੇਸ਼ਨ ਸੈਲ ਵਲੋਂ ਕੀਤਾ ਗਿਆ। ਏ.ਐਸ.ਆਈ. ਸ਼ਮਸ਼ੇਰ ਸਿੰਘ ਨੇ 'ਸੇਫ ਸਕੂਲ ਵਾਹਨ' ਸਕੀਮ ਨਾਲ ਸਭ ਨੂੰ ਜਾਣੂ ਕਰਵਾਇਆ। ਹੈਡ ਕਾਂਸਟੇਬਲ ਰਮੇਸ਼ ਕੁਮਾਰ ਨੇ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਚਿੰਨ•ਾਂ ਪ੍ਰਤੀ ਬਸ ਚਾਲਕਾਂ ਨੂੰ ਜਾਗਰੂਕ ਕੀਤਾ। ਸ਼ਮਸ਼ੇਰ ਸਿੰਘ, ਏ.ਐਸ.ਆਈ. ਨੇ ਸਾਰੇ ਬਸ ਡਰਾਈਵਰਾਂ, ਕੰਡਕਟਰਾਂ ਅਤੇ ਹੈਲਪਰਾਂ ਨੂੰ ਸੰਹੁ ਚੁਕਾਈ ਕਿ ਉਹ ਸਭ ਟ੍ਰੈਫਿਕ ਨਿਯਮਾਂ ਦਾ ਪਾਲਣ ਆਪਣਾ ਫਰਜ਼ ਸਮਝ ਕੇ ਕਰਨਗੇ। ਉਹਨਾਂ ਨੇ ਸਭ ਨੂੰ ਦੱਸਿਆ ਕਿ ਉਹਨਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕਿਹੋ ਜਿਹਾ ਬਰਤਾਵ ਕਰਨਾ ਚਾਹੀਦਾ ਹੈ। ਉਹਨਾਂ ਮੌਕੇ ਤੇ ਮੌਜੂਦ ਲੋਕਾਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਡਾਇਰੈਕਟਰ ਪ੍ਰਿੰਸੀਪਲ (ਸਕੂਲਜ਼) ਧੀਰਜ ਬਨਾਤੀ, ਕਾਰਜਕਾਰੀ ਅਧਿਕਾਰੀ ਮਨੀਸ਼ ਜੋਸ਼ੀ, ਸੀਨੀਅਰ ਟਰਾਂਸਪੋਰਟ ਇੰਚਾਰਜ ਸਤੀਸ਼ ਕੁਮਾਰ ਇਸ ਸੈਮੀਨਾਰ ਵਿੱਚ ਮੌਜੂਦ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਇਸ ਮੌਕੇ ਕਿਹਾ ਕਿ ਟ੍ਰੈਫਿਕ ਪੁਲਿ...