ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਹੋਟਲ ਮੈਨਜਮੈਂਟ ਬੀ.ਟੀ.ਟੀ.ਐਮ. (ਸਮੈਸਟਰ-2) ਅਤੇ ਏ.ਟੀ.ਐਚ.ਐਮ. (ਸਮੈਸਟਰ-4) ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਆਯੋਜਿਤ ਕੀਤਾ ਗਿਆ। ਏਅਰਲਾਈਨ ਐਂਡ ਟੂਰਿਜ਼ਮ ਦੇ ਵਿਦਿਆਰਥੀ ਵੀ ਇਸ ਟੂਰ ਵਿੱਚ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਚੰਡੀਗੜ ਵਿਖੇ ਪ੍ਰਸਿੱਧ ਥਾਵਾਂ ਜਿਵੇਂ ਰਾਕ ਗਾਰਡਨ, ਸੁਖਨਾ ਲੇਕ, ਸੈਕਟਰ 35 ਮਾਰਕੀਟ, ਵੱਖ-ਵੱਖ ਫੂਡ ਪਵਾਇੰਟ ਆਦਿ ਤੇ ਲੈ ਜਾਇਆ ਗਿਆ। ਇਸ ਟੂਰ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਕੋਰਸ ਨਾਲ ਸੰਬੰਧਤ ਟੂਰਿਜ਼ਮ ਬਾਰੇ ਜਾਣਕਾਰੀ ਦੇਣਾ ਸੀ। ਚੰਡੀਗੜ ਅਤੇ ਪੰਜਾਬ ਖੇਤਰ ਦੇ ਟੂਰਿਜ਼ਮ ਥਾਵਾਂ ਬਾਰੇ ਵਿਦਿਆਰਥੀਆਂ ਨੂੰ ਇਸ ਟੂਰ ਦੌਰਾਨ ਜਾਣਕਾਰੀ ਦਿੱਤੀ ਗਈ।
ਇਸ ਟੂਰ ਤੇ ਵਿਦਿਆਰਥੀਆਂ ਨਾਲ ਅਸਿਸਟੈਂਟ ਪ੍ਰੋਫੈਸਰ ਅਰਸ਼ਦੀਪ ਸਿੰਘ ਅਤੇ ਅਸਿਸਟੈਂਟ ਪ੍ਰੋਫੈਸਰ ਰੰਜਨਾ ਗਏ ਅਤੇ ਉਹਨਾਂ ਵਿਦਿਆਰਥੀਆਂ ਨੂੰ ਟੂਰਿਜ਼ਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬੱਚੇ ਜੋ ਵੀ ਕੋਰਸ ਵਿੱਚ ਪੜਦੇ ਹਨ, ਉਸ ਨੂੰ ਅਸਲ ਜ਼ਿੰਦਗੀ ਵਿੱਚ ਨੇੜੇ ਤੋਂ ਅਨੁਭਵ ਕਰਕੇ ਵੱਧ ਸਿੱਖਦੇ ਹਨ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਕਿਹਾ ਕਿ ਇਸ ਪ੍ਰਕਾਰ ਦੇ ਟੂਰ ਆਯੋਜਿਤ ਕਰਨ ਦਾ ਮੰਤਵ ਵਿਦਿਆਰਥੀਆਂ ਨੂੰ ਵੱਧ ਜਾਣਕਾਰੀ ਦੇਣਾ ਅਤੇ ਉਹਨਾਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ।