Skip to main content

ਇਨੋਸੈਂਟ ਹਾਰਟ ਕਾਲਜ ਆਫ ਐਜੂਕੇਸ਼ਨ ਨੇ ਤ੍ਰਿਵੇਣੀ-2019 ਇੰਟਰ ਕਾਲਜ ਮੁਕਾਬਲਿਆਂ ਦਾ ਆਯੋਜਨ ਕੀਤਾ

ਇਨੋਸੈਂਟ ਹਾਰਟ ਕਾਲਜ ਆਫ ਐਜੂਕੇਸ਼ਨ ਜਲੰਧਰ ਵਿਖੇ ਤਿੰਨ ਪੀੜੀਆਂ ਅਧਿਆਪਕਾਂ ਦੀ ਮੀਟ, ਇੰਟਰ ਕਾਲਜ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਅਧਿਆਪਕਾਂ ਨੂੰ ਆਪਸ ਵਿੱਚ ਹੈਲਦੀ ਕੰਮਪੀਟੀਸ਼ਨ ਦੀ ਭਾਵਨਾ ਨੂੰ ਹੁਲਾਰਾ ਦੇਣ ਲਈ ਸਿਖਲਾਈ ਦਿੱਤੀ ਗਈ। 12 ਕਾਲਜ ਆਫ ਐਜੂਕੇਸ਼ਨ ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਵਿਦਿਅਕ ਕਵਿਜ਼, ਮੌਕੇ ਤੇ ਪਾਵਰ ਪੁਆਇੰਟ ਦੀ ਤਿਆਰੀ ਅਤੇ ਪੇਸ਼ਕਾਰੀ, ਪੋਸਟਰ ਪ੍ਰਸਤੁਤੀ ਅਤੇ ਐਮ.ਸੀ.ਕਿਊ ਨਿਰਮਾਣ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਕਾਲਜ- ਸੀ.ਟੀ. ਕਾਲਜ ਮਕਸੂਦਾਂ, ਕਮਲਾ ਨਹਿਰੂ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਫਗਵਾੜਾ, ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ, ਪੈਰਾਡਾਇਜ ਕਾਲਜ ਆਫ ਐਜੂਕੇਸ਼ਨ ਜਲੰਧਰ, ਐਮ.ਕੇ. ਕਾਲਜ ਆਫ ਐਜੂਕੇਸ਼ਨ ਜਲੰਧਰ, ਰਾਮਗੜੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ, ਲਾਇਲਪੁਰ ਖਾਲਸਾ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਜਲੰਧਰ, ਪਠਾਨਕੋਟ ਕਾਲਜ ਆਫ ਐਜੂਕੇਸ਼ਨ ਪਠਾਨਕੋਟ, ਸ਼੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਤਰਨਤਾਰਨ, ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਅਮ੍ਰਿਤਸਰ ਸਾਹਿਬ, ਐਸ.ਐਮ.ਡੀ.ਆਰ.ਐਸ.ਡੀ. ਕਾਲਜ ਆਫ ਐਜੂਕੇਸ਼ਨ ਪਠਾਨਕੋਟ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਸਨ। ਪ੍ਰਤੀਯੋਗਿਆਂ ਦਾ ਮੁਲਾਂਕਣ ਵਿਲੱਖਣ ਸਿੱਖਿਆਵਾਦੀ ਸਿੱਖਿਆ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਆਈਸੀਟੀ ਦੇ ਰਾਸ਼ਟਰਪਤੀ ਅਵਾਰਡੀਆਂ ਦੁਆਰਾ ਕੀਤਾ ਗਿਆ।

ਵਿੱਦਿਅਕ ਕਵਿਜ਼ ਵਿੱਚ ਲਾਇਲਪੁਰ ਖਾਲਸਾ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਜਲੰਧਰ ਨੇ ਪਹਿਲਾ ਸਥਾਨ, ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਕਪੂਰਥਲਾ ਨੇ ਦੂਸਰਾ ਸਥਾਨ, ਐਮ.ਕੇ. ਕਾਲਜ ਆਫ ਐਜੂਕੇਸ਼ਨ ਜਲੰਧਰ ਨੇ ਤੀਜਾ ਸਥਾਨ ਅਤੇ ਪਠਾਨਕੋਟ ਕਾਲਜ ਆਫ ਐਜੂਕੇਸ਼ਨ, ਪਠਾਨਕੋਟ ਨੇ ਪ੍ਰਸ਼ੰਸਾ ਪੁਰਸਕਾਰ ਪ੍ਰਾਪਤ ਕੀਤਾ। ਪਾਵਰਪੁਆਇੰਟ ਪੇਸ਼ਕਾਰੀ ਵਿੱਚ ਪਹਿਲਾ ਇਨਾਮ ਪੈਰਾਡਾਈਜ਼ ਕਾਲਜ ਆਫ ਐਜੂਕੇਸ਼ਨ ਜਲੰਧਰ ਨੇ, ਦੂਜੀ ਪੋਜੀਸ਼ਨ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ ਨੇ, ਤੀਜਾ ਸਥਾਨ ਸੀ.ਟੀ. ਕਾਲਜ ਮਕਸੂਦਾਂ ਅਤੇ ਪ੍ਰਸ਼ੰਸਾ ਪੁਰਸਕਾਰ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਅਮ੍ਰਿਤਸਰ ਨੇ ਪ੍ਰਾਪਤ ਕੀਤਾ। 

ਪੋਸਟਰ ਪ੍ਰਸਤੁਤੀ ਵਿੱਚ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ ਨੇ ਪਹਿਲਾ ਸਥਾਨ, ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਜਲੰਧਰ ਨੇ ਦੂਜਾ ਸਥਾਨ, ਕਮਲਾ ਨਹਿਰੂ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਫਗਵਾੜਾ ਤੀਜੇ ਸਥਾਨ ਤੇ ਅਤੇ ਪ੍ਰਸ਼ੰਸਾ ਪੁਰਸਕਾਰ ਪੈਰਾਡਾਈਜ਼ ਕਾਲਜ ਆਫ ਐਜੂਕੇਸ਼ਨ ਨੇ ਪ੍ਰਾਪਤ ਕੀਤਾ। ਐਮ.ਸੀ.ਕਿਊ ਕੰਸਟਰਕਸ਼ਨ ਵਿੱਚ ਪਹਿਲਾ ਸਥਾਨ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਅਮ੍ਰਿਤਸਰ ਸਾਹਿਬ ਨੇ, ਦੂਸਰਾ ਸਥਾਨ ਸੰਤ ਬਾਬਾ ਭਾਗ ਸਿੰਘ ਵਿਸ਼ਵਿਦਿਆਲਿਆ ਜਲੰਧਰ ਨੇ ਅਤੇ ਤੀਸਰਾ ਸਥਾਨ ਸ਼੍ਰੀ ਗੁਰੂ ਅੰਗਦ ਦੇਵ ਕਾਲੇਜ ਆਫ ਐਜੂਕੇਸ਼ਨ ਤਰਨਤਾਰਨ ਨੇ ਅਤੇ ਪ੍ਰਸ਼ੰਸਾ ਪੁਰਸਕਾਰ ਪਠਾਨਕੋਟ ਕਾਲੇਜ ਆਫ ਐਜੂਕੇਸ਼ਨ ਪਠਾਨਕੋਟ ਨੇ ਪ੍ਰਾਪਤ ਕੀਤਾ। ਉਵਰ ਆਲ ਟਰਾਫੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ ਨੇ ਪ੍ਰਾਪਤ ਕੀਤੀ।
ਮੁਖ ਮਹਿਮਾਨ ਸ਼੍ਰੀਮਤੀ ਅਰਾਧਨਾ ਬੌਰੀ, ਐਗਜ਼ੈਕਟਿਵ ਡਾਇਰੈਕਟਰ (ਕਾਲਜ਼ਿਜ਼), ਬੌਰੀ ਮੈਮੋਰੀਆਲ ਐਜੂਕੇਸ਼ਨ ਐਂਡ ਮੈਡੀਕਲ ਟਰੱਸਟ ਨੇ ਜੇਤੂਆਂ ਨੂੰ ਪੁਰਸਕਾਰ ਵੰਡੇ। ਇੰਨੋਸੈਂਟ ਹਾਰਟਸ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਅਰਜਿੰਦਰ ਸਿੰਹ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇਸ ਸਮਾਗਮ ਵਿੱਚ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Popular posts from this blog

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਜੇ.ਈ.ਈ. ਵਿੱਚ ਸ਼ਾਨਦਾਰ ਪ੍ਰਦਰਸ਼ਨ

ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ  ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...

ਇਨੋਸੈਂਟ ਹਾਰਟਸ ਸਕੂਲ ਵਿਖੇ 'ਸੇਫ ਸਕੂਲ ਵਾਹਨ' ਤੇ ਸੈਮੀਨਾਰ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਟ੍ਰੈਫਿਕ ਜਾਗਰੂਕਤਾ ਫੈਲਾਉਣ ਲਈ ਟ੍ਰੈਫਿਕ ਐਜੁਕੇਸ਼ਨ ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜੋ ਵਿਸ਼ੇਸ਼ ਤੌਰ ਤੇ ਬਸ ਡਰਾਈਵਰਾਂ, ਅਟੈਂਡੈਂਟ ਅਤੇ ਬਸ ਹੈਲਪਰਾਂ (ਮੇਡ) ਲਈ ਸੀ। ਇਹ ਸੈਮੀਨਾਰ ਪੁਲਿਸ ਕਮਿਸ਼ਨਰ ਜਲੰਧਰ ਪਰਵੀਨ ਕੁਮਾਰ ਸਿਨਹਾ (ਆਈ.ਪੀ.ਐਸ.) ਅਤੇ ਕੁਲਵੰਤ ਸਿੰਘ (ਏ.ਡੀ.ਸੀ.ਪੀ. ਟ੍ਰੈਫਿਕ) ਦੇ ਹੁਕਮ ਅਨੁਸਾਰ ਕਮਿਸ਼ਨਰੇਟ ਜਲੰਧਰ ਦੇ ਟ੍ਰੈਫਿਕ ਐਜੁਕੇਸ਼ਨ ਸੈਲ ਵਲੋਂ ਕੀਤਾ ਗਿਆ। ਏ.ਐਸ.ਆਈ. ਸ਼ਮਸ਼ੇਰ ਸਿੰਘ ਨੇ 'ਸੇਫ ਸਕੂਲ ਵਾਹਨ' ਸਕੀਮ ਨਾਲ ਸਭ ਨੂੰ ਜਾਣੂ ਕਰਵਾਇਆ। ਹੈਡ ਕਾਂਸਟੇਬਲ ਰਮੇਸ਼ ਕੁਮਾਰ ਨੇ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਚਿੰਨ•ਾਂ ਪ੍ਰਤੀ ਬਸ ਚਾਲਕਾਂ ਨੂੰ ਜਾਗਰੂਕ ਕੀਤਾ। ਸ਼ਮਸ਼ੇਰ ਸਿੰਘ, ਏ.ਐਸ.ਆਈ. ਨੇ ਸਾਰੇ ਬਸ ਡਰਾਈਵਰਾਂ, ਕੰਡਕਟਰਾਂ ਅਤੇ ਹੈਲਪਰਾਂ ਨੂੰ ਸੰਹੁ ਚੁਕਾਈ ਕਿ ਉਹ ਸਭ ਟ੍ਰੈਫਿਕ ਨਿਯਮਾਂ ਦਾ ਪਾਲਣ ਆਪਣਾ ਫਰਜ਼ ਸਮਝ ਕੇ ਕਰਨਗੇ। ਉਹਨਾਂ ਨੇ ਸਭ ਨੂੰ ਦੱਸਿਆ ਕਿ ਉਹਨਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕਿਹੋ ਜਿਹਾ ਬਰਤਾਵ ਕਰਨਾ ਚਾਹੀਦਾ ਹੈ। ਉਹਨਾਂ ਮੌਕੇ ਤੇ ਮੌਜੂਦ ਲੋਕਾਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਡਾਇਰੈਕਟਰ ਪ੍ਰਿੰਸੀਪਲ (ਸਕੂਲਜ਼) ਧੀਰਜ ਬਨਾਤੀ, ਕਾਰਜਕਾਰੀ ਅਧਿਕਾਰੀ ਮਨੀਸ਼ ਜੋਸ਼ੀ, ਸੀਨੀਅਰ ਟਰਾਂਸਪੋਰਟ ਇੰਚਾਰਜ ਸਤੀਸ਼ ਕੁਮਾਰ ਇਸ ਸੈਮੀਨਾਰ ਵਿੱਚ ਮੌਜੂਦ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਇਸ ਮੌਕੇ ਕਿਹਾ ਕਿ ਟ੍ਰੈਫਿਕ ਪੁਲਿ...

ਇਨੋਸੈਂਟ ਹਾਰਟਸ ਦਾ ਵੰਸ਼ ਤਾਈਕਵਾਂਡੋ ਵਿੱਚ ਸੋਨ ਤਗਮਾ ਜਿੱਤ ਕੇ ਰਾਜ ਲਈ ਚੁਣਿਆ ਗਿਆ

ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।