ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ੰਸ ਦੀ ਦੂਸਰੇ ਦੀਕਸ਼ਾਂਤ ਸਮਾਰੋਹ ਵਿੱਚ ਡਾ. ਬਲਕਾਰ ਸਿੰਘ ਨੇ ਦਿੱਤੀਆਂ ਵਿਦਿਆਰਥਿਆਂ ਨੂੰ ਡਿਗਰਿਆਂ
ਹੁਣ ਸੁਸਾਇਟੀ ਦੀ ਸੇਵਾ ਨੂੰ ਤਿਆਰ ਹਨ ਵਿਦਿਆਰਥੀ : ਜਸਟਿਸ (ਰਿਟਾ.) ਏਨ.ਕੇ. ਸੂਦ
ਹੁਣ ਸੁਸਾਇਟੀ ਦੀ ਸੇਵਾ ਨੂੰ ਤਿਆਰ ਹਨ ਵਿਦਿਆਰਥੀ : ਜਸਟਿਸ (ਰਿਟਾ.) ਏਨ.ਕੇ. ਸੂਦ
ਦੀਕਸ਼ਾਂਤ ਸਮਾਰੋਹ ਹਰ ਵਿਦਿਆਰਥੀ ਅਤੇ ਮਾਤਾ-ਪਿਤਾ ਦੇ ਲਈ ਬਹੁਤ ਅਹਿਮ ਹੁੰਦਾ ਹੈ। ਵਿਦਿਆਰਥੀ ਡਿਗਰੀ ਹਾਸਿਲ ਕਰਣ ਤੋਂ ਬਾਦ ਸਮਾਜ ਪ੍ਰਤੀ ਸੇਵਾ ਦੇਣ ਲਈ ਤਿਆਰ ਹੋ ਚੁਕੇ ਹੁੰਦੇ ਹਨ। ਹੁਣ ਉਹਨਾਂ ਦਾ ਫਰਜ਼ ਹੈ ਕਿ ਉਹ ਸਮਾਜ ਦੇ ਲਈ ਅਪਣਾ ਅਹਿਮ ਯੋਗਦਾਨ ਦੇਣ। ਇਹ ਸ਼ਬਦ ਇਨੋਸੈਂਟ ਹਾਰਟਜ਼ ਗਰੁਪ ਆਫ ਇੰਸਟੀਟਯੂਸ਼ੰਸ ਦੀ ਦੂਸਰੇ ਦੀਕਸ਼ਾਂਤ ਸਮਾਰੋਹ 'ਚ ਪੂਜੇ ਮੁੱਖ ਮਹਿਮਾਨ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨਿਵਰਸਿਟੀ ਦੇ ਡੀਨ (ਅਕਾਦਮਿਕ) ਡਾ. ਬਲਕਾਰ ਸਿੰਘ ਨੇ 97 ਸਟੂਡੈਂਟਸ ਨੂੰ ਡਿਗਰਿਆਂ ਵੰਡਣ ਤੋ ਬਾਦ ਕਹੇ। ਉਹਨਾਂ ਨੇ ਵਿਦਿਆਰਥੀਆਂ ਨੂੰ ਬਿਹਤਰ ਭਵਿਖ ਲਈ ਸ਼ੁਭਕਾਮਨਾਵਾਂ ਵੀ ਦਿਤਿਆਂ। ਇਸ ਵਿੱਚ ਹੋਟਲ ਮੈਨੇਜਮੈਂਟ, ਆਈਟੀ, ਮੈਡੀਕਲ ਲੈਬ ਸਾਇੰਸ ਅਤੇ ਬਿਜਨਸ ਮੈਨੇਜਮੈਂਟ ਦੇ ਵਿਦਿਆਰਥੀ ਸ਼ਾਮਿਲ ਸਨ।
ਬੌਰੀ ਮੈਮੋਰਿਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਸਕੱਤਰ ਡਾ. ਅਨੂਪ ਬੌਰੀ ਨੇ ਕਿਹਾ ਕਿ ਅਸੀ ਸਿੱਖਿਆ ਨੂੰ ਹਰ ਬੱਚੇ ਅਤੇ ਵਰਗ ਤਕ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ ਅਤੇ ਅਸੀ ਇਸ ਮਿਸ਼ਨ ਵਿੱਚ ਸਫਲ ਵੀ ਹੋ ਰਹੇ ਹਾਂ। ਦੂਸਰਾ ਦੀਕਸ਼ਾਂਤ ਸਮਾਰੋਹ ਸਾਡੇ ਲਈ ਮਾਣ ਦੀ ਗੱਲ ਹੈ। ਵਿਦਿਆਰਥੀਆਂ ਨੂੰ ਉਹਨਾਂ ਨੇ ਸ਼ੁਭਕਾਮਨਾਵਾਂ ਦਿਤਿਆਂ ਅਤੇ ਨਾਲ ਹੀ ਕਿਹਾ ਕਿ ਇਸ ਕਾਲਜ ਅਤੇ ਵਿਦਿਆਰਥੀਆਂ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ। ਸਾਨੂੰ ਉੱਮੀਦ ਹੈ ਕਿ ਅਸੀ ਇਸ ਨੂੰ ਅੱਗੇ ਵਧਾਵਾਂਗੇ। ਉਹਨਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ।
ਜਸਟਿਸ (ਰਿਟਾ.) ਏਨ.ਕੇ. ਸੂਦ ਨੇ ਕਿਹਾ ਕਿ ਬਿਹਤਰ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ। ਇਹ ਵਿਦਿਆਰਥੀ ਹੁਣ ਡਿਗਰੀ ਲੈਣ ਦੇ ਬਾਦ ਸਮਾਜ ਦੇ ਲਈ ਬਿਹਤਰ ਕੰਮ ਕਰਣਗੇ। ਪੜਾਈ ਦੇ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ।
ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ, ਮੈਡੀਕਲ ਸਕੱਤਰ ਡਾ. ਚੰਦਰ ਬੌਰੀ, ਮੈਡਮ ਸ਼ੈਲੀ ਬੌਰੀ, ਮੈਡਮ ਅਰਾਧਨਾ ਬੌਰੀ, ਜਸਟਿਸ (ਰਿਟਾ.) ਏਨ.ਕੇ. ਸੂਦ,
ਦੀਪਕ ਪਾਲ (ਪ੍ਰਿੰਸੀਪਲ ਹੋਟਲ ਮੈਨੇਜਮੈਂਟ), ਡਾ. ਅਰਜਿੰਦਰ ਸਿੰਘ (ਪ੍ਰਿੰਸੀਪਲ ਬੀ.ਐਡ ਕਾਲੇਜ), ਸਟਾਫ ਮੈਂਬਰ ਅਤੇ ਹੋਰ ਇੰਸਟੀਟਯੂਸ਼ਨਾਂ ਤੋਂ ਆਏ ਮਹਿਮਾਨ ਮੌਜੂਦ ਸਨ।