ਜਲੰਧਰ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ-ਅਨੁਸਾਰ 'ਸੰਵੀਪ ਐਕਸ਼ਨ ਪਲਾਨ' ਦੇ ਤਹਿਤ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਅਨੇਕ ਗਤੀਵਿਧੀਆਂ ਕਰਵਾਈਆਂ ਗਈਆਂ। ਹਰੇਕ ਸਕੂਲ ਵਿੱਚ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੂੰ 'ਰਾਈਟ ਟੂ ਵੋਟ' ਦਾ ਮਹੱਤਵ ਸਮਝਾਇਆ ਗਿਆ। ਪ੍ਰੀਖਿਆ ਆਰੰਭ ਹੋਣ ਤੋਂ ਪਹਿਲਾਂ ਹਰ ਰੋਜ਼ ਗਤੀਵਿਧੀਆਂ ਕਰਵਾਈਆਂ ਗਈਆਂ।
'ਵੋਟ ਇੰਡੀਆ ਸਪੋਰਟ ਇੰਡੀਆ' ਦੇ ਬੈਨਰ ਦੇ ਨਾਲ ਰੈਲੀ ਨਿਕਾਲੀ ਗਈ। ਮਾਤਾ-ਪਿਤਾ ਦੇ ਨਾਲ-ਨਾਲ ਸਕੂਲ ਦੇ ਹੈਲਪਿੰਗ ਸਟਾਫ ਨੂੰ ਵੀ ਇਕੱਠਾ ਕੀਤਾ ਗਿਆ ਅਤੇ ਉਹਨਾਂ ਨੂੰ ਵੋਟ ਪਾਉਣ ਦੀ ਮਹੱਤਤਾ ਦੱਸੀ ਗਈ। ਇਸਤੋਂ ਇਲਾਵਾ ਵਿਦਿਆਰਥੀਆਂ ਵਿੱਚ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾਵਾਂ ਦਾ ਆਯੋਜਨ ਵੀ ਕੀਤਾ ਗਿਆ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਵਿੱਚ ਭਾਗ ਲਿਆ।
ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਦੇਸ਼ ਦੇ ਵਿਕਾਸ ਲਈ ਅਤੇ ਸਹੀ ਨੇਤਾ ਦੀ ਚੋਣ ਲਈ ਉਹਨਾਂ ਦੀ ਵੋਟ ਦਾ ਬਹੁਤ ਮਹੱਤਵ ਹੈ। ਇਸ ਵਾਸਤੇ ਉਹ ਆਪਣੇ ਮਾਤਾ-ਪਿਤਾ ਨੂੰ ਪ੍ਰੇਰਿਤ ਕਰਨ ਕਿ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨ ਅਤੇ ਵੋਟ ਜ਼ਰੂਰ ਪਾਉਣ। ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਕਿ ਜੇਕਰ ਉਹ 18 ਸਾਲ ਤੋਂ ਘੱਟ ਉਮਰ ਹੋਣ ਕਰਕੇ ਵੋਟ ਪਾਉਣ ਤੋਂ ਅਸਮਰੱਥ ਹਨ ਤਾਂ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਵੋਟ ਦਾ ਸਹੀ ਇਸਤੇਮਾਲ ਜ਼ਰੂਰ ਕਰਨ। ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵਿੱਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਵੰਡੇ ਗਏ।