ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਸਕੂਲ ਵਿੱਚ ਸਾਲ 2019-20 ਦੇ ਪਹਿਲੇ ਦਿਨ 'ਵੈਲਕਮ ਅਸੈਂਬਲੀ' ਦੇ ਦੌਰਾਨ ਸਾਲ 2018-19 ਵਿੱਚ 100% ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਹਰੇਕ ਸਕੂਲ ਵਿੱਚ ਅਸੈਂਬਲੀ ਦੇ ਦੌਰਾਨ ਉਹਨਾਂ ਦਾ ਸੁਆਗਤ ਕੀਤਾ ਗਿਆ ਅਤੇ ਭਵਿੱਖ ਵਿੱਚ ਕੜੀ ਮਿਹਨਤ, ਲਗਨ, ਨਿਸ਼ਠਾ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਦਾ ਸੰਦੇਸ਼ ਦਿੱਤਾ। ਗ੍ਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਪ੍ਰਿੰਸੀਪਲ ਰਾਜੀਵ ਪਾਲੀਵਾਲ ਨੇ ਨਵੇਂ ਸੈਸ਼ਨ ਦੀਆਂ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਬੱਚਿਆਂ ਦਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸੀ ਤਰਾਂ ਨਿਯਮਿਤ ਰੂਪ ਨਾਲ ਸਕੂਲ ਆਉਣ ਅਤੇ ਨਿਯਮਾਂ ਦਾ ਪਾਲਨ ਕਰਦੇ ਹੋਏ ਅਨੁਸ਼ਾਸ਼ਿਤ ਰਹਿਣ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹ ਛੋਟੀਆਂ-ਛੋਟੀਆਂ ਗੱਲਾਂ ਬਹੁਤ ਮਹੱਤਵਪੂਰਨ ਹਨ ਅਤੇ ਅਨੁਸ਼ਾਸ਼ਨ ਦਾ ਸਥਾਨ ਸਭ ਤੋਂ ਪਹਿਲਾਂ ਹੈ। ਅਨੁਸ਼ਾਸ਼ਨ ਬੱਚਾ ਉਦੋਂ ਹੀ ਸਿੱਖਦਾ ਹੈ, ਜੱਦੋਂ ਉਹ ਨਿਯਮਿਤ ਰੂਪ ਨਾਲ ਸਕੂਲ ਆਉਂਦਾ ਹੈ। ਇਸ ਮੌਕੇ 'ਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ, ਲੋਹਾਰਾਂ ਬ੍ਰਾਂਚ ਵਿੱਚ ਇੰਚਾਰਜ ਸ਼ਾਲੂ ਸਹਿਗਲ, ਸੀ.ਜੇ.ਆਰ. ਵਿੱਚ ਇੰਚਾਰਜ ਸੋਨਾਲੀ ਮਨੋਚਾ, ਰਾਇਲ ਵਰਲਡ ਵਿੱਚ ਇੰਚਾਰਜ ਮੀਨਾਕਸ਼ੀ ਸ਼ਰਮਾ, ਜੀ.ਐਮ.ਟੀ. ਬ੍ਰਾਂਚ ਵਿੱਚ ਇੰਚਾਰਜ ਪ੍ਰਾਈਮਰੀ ਵਿੰਗ ਹਰਲੀਨ ਗੁਲਰੀਆ ਮੌਜੂਦ ਸਨ। ਉਹਨਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੀ ਪ੍ਰਕਾਰ ਹਾਜ਼ਰੀ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ।