ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਡਾਟਾ ਸਾਇੰਸ ਵਿਸ਼ੇ ਤੇ ਇਕ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਐਮ.ਸੀ.ਏ. ਅਤੇ ਬੀ.ਸੀ.ਏ. ਦੇ ਕਰੀਬ 50 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੀ.ਐਸ.ਈ. ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਰਵਿੰਦਰ ਸਿੰਘ ਮੁੱਖ ਬੁਲਾਰੇ ਵਜੋਂ ਪੁੱਜੇ। ਇਸ ਵਰਕਸ਼ਾਪ ਵਿੱਚ ਕੈਰੀਅਰ ਗਾਈਡੈਂਸ ਦੇ ਨਾਲ-ਨਾਲ ਵੱਖ-ਵੱਖ ਤਕਨਾਲੋਜੀਆਂ ਬਾਰੇ ਵਧੀਆ ਜਾਣਕਾਰੀ ਵੀ ਦਿੱਤੀ ਗਈ। ਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਡਾਟਾ ਸਾਇੰਸ ਦੀ ਲੋੜ ਅਤੇ ਮਹੱਤਵ ਬਾਰੇ ਦੱਸਿਆ ਅਤੇ ਵੱਖ-ਵੱਖ ਕੰਪਨੀਆਂ ਵਿੱਚ ਡਾਟਾ ਸਰਵੇਖਣ ਕਰਵਾਉਣ ਲਈ ਡਾਟਾ ਸਾਈਂਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਸ ਬਾਰੇ ਵੀ ਚਾਨਣਾ ਪਾਇਆ। ਟੈਬੁਲਰ ਸਾਫਟਵੇਅਰ ਨਾਲ ਕੰਮ ਕਰਨ ਬਾਰੇ ਵੀ ਉਹਨਾਂ ਵਿਦਿਆਰਥੀਆਂ ਨੂੰ ਦੱਸਿਆ। ਉਹਨਾਂ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਦੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਕਦੇ ਹਾਰ ਨਹੀਂ ਮਨਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਆਈ.ਟੀ. ਇੰਡਸਟਰੀ ਵਿੱਚ ਕੰਮ ਕਰਨ ਵਾਲੇ ਹੀ ਅਸਲੀ ਮਾਸਟਰ ਹਨ। ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਰਕਸ਼ਾਪ ਦੇ ਅੰਤ ਵਿੱਚ ਰਵਿੰਦਰ ਸਿੰਘ ਵਲੋਂ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਨ ਅਤੇ ਉਹਨਾਂ ਦਾ ਉਤਸਾਹ ਵਧਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ।
ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...