ਇਨੋਸੈਂਟ ਹਾਰਟਸ ਕਾਲੇਜ ਆਫ ਐਜੂਕੇਸ਼ਨ, ਜਲੰਧਰ, ਦੇ ਵਿਦਿਆਰਥੀ-ਅਧਿਆਪਕਾਂ ਨੇ ਬੀ.ਏਡ. (ਜੀ.ਐਨ.ਡੀ.ਯੂ.) ਸਮੈਸਟਰ-999 ਵਿੱਚ 100% ਡਿਸਟਿੰਕਸ਼ਨ ਹਾਸਿਲ ਕਰ ਕਾਲਜ ਦੇ ਨਤੀਜਿਆਂ ਨੂੰ ਚਾਰ ਚੰਨ• ਲਾਏ। 46% ਵਿਦਿਆਰਥੀ-ਅਧਿਆਪਕਾਂ ਨੇ 90% ਤੋਂ ਵੱਧ ਅੰਕ ਅਤੇ 35% ਵਿਦਿਆਰਥੀ-ਅਧਿਆਪਕਾਂ ਨੇ 80%-90% ਅੰਕ ਪ੍ਰਾਪਤ ਕੀਤੇ।
ਅਮ੍ਰਿਤ ਅਰੋੜਾ, ਅੰਕਿਤਾ ਖੇੜਾ, ਦਿਕਸ਼ਾ ਤ੍ਰੇਹਨ, ਕੋਮਲ ਸਾਹੀ, ਰਵਨੀਤ ਕੌਰ ਅਤੇ ਸਵਾਤੀ ਵਰਮਾ ਨੇ 92.5% ਅੰਕ ਪ੍ਰਾਪਤ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ। ਤਿੰਨ ਵਿਦਿਆਰਥੀ-ਅਧਿਆਪਕਾਂ ਕਨਿਕਾ ਜੈਨ, ਰਿਤਿਕਾ ਅਤੇ ਚਾਂਦਨੀ ਕਪੂਰ ਨੇ 92.25% ਅੰਕ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਦੋ ਵਿਦਿਆਰਥੀ-ਅਧਿਆਪਕਾਂ ਤਨਵੀ ਅਤੇ ਰਸ਼ਮਿੰਦਰ ਸ਼ਾਹੀ ਨੇ 92% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐੰਡ ਮੈਡੀਕਲ ਟਰੱਸਟ ਅਤੇ ਕਾਲੇਜ ਦੇ ਐਗਜ਼ੈਕਟਿਵ ਡਾਇਰੈਕਟਰ ਸ਼੍ਰੀਮਤੀ ਅਰਾਧਨਾ ਬੌਰੀ ਨੇ ਵਿਦਿਆਰਥੀ-ਅਧਿਆਪਕਾਂ ਦੀ ਇਸ ਉਪਲੱਬਧੀ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਵਿਦਿਆਰਥੀ-ਅਧਿਆਪਕਾਂ ਨੂੰ ਹੋਰ ਮਿਹਨਤ ਕਰਨ ਅਤੇ ਅਗਲੇ ਸੈਸ਼ਨ ਵਿੱਚ ਪੂਰੇ ਦਿਲ ਨਾਲ ਕੰਮ ਕਰਨ ਲਈ ਪ੍ਰੇਰਿਆ। ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਸ਼ਾਨਦਾਰ ਨਤੀਜਿਆਂ ਲਈ ਸਾਰੇ ਵਿਦਿਆਰਥੀ-ਅਧਿਆਪਕਾਂ ਨੂੰ ਵਧਾਈ ਦਿੱਤੀ। ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ।