ਇਨੋਸੈਂਟ ਹਾਰਟਸ ਸਕੂਲ ਦੇ ਸੀਨੀਅਰ ਸਕੈਂਡਰੀ ਵਿਭਾਗ ਦੇ ਵਿਦਿਆਰਥੀਆਂ ਨੇ ਪਾਵਰ ਪਵਾਇੰਟ ਪੇਸ਼ਕਾਰੀ ਦੁਆਰਾ ਆਪਣੇ ਵਿਚਾਰ ਪੇਸ਼ ਕੀਤੇ। ਇਸ ਗਤੀਵਿੱਧੀ ਦਾ ਮੰਤਵ ਵਿਦਿਆਰਥੀਆੰ ਵਿੱਚ ਛੁਪੀ ਪ੍ਰਤਿਭਾ ਨੂੰ ਸਾਹਮਣੇ ਲੈ ਕੇ ਆਉਣਾ, ਉਹਨਾਂ ਦੇ ਆਈ.ਟੀ. ਵਿਗਆਨ ਵਿੱਚ ਵਾਧਾ ਕਰਨਾ ਅਤੇ ਉਹਨਾਂ ਦੀ ਖੋਜ ਪ੍ਰਕ੍ਰਿਆ ਨੂੰ ਹੋਰ ਤੇਜ਼ ਕਰਨਾ ਸੀ। ਇਹ ਪੀ.ਪੀ.ਟੀ. ਵੱਖ-ਵੱਖ ਵਿਸ਼ਿਆਂ ਜਿਵੇਂ ਪ੍ਰਿੰਸੀਪਲਜ਼ ਆਫ਼ ਹੈਰੀ ਫੇਉਲ, ਨੋਟਬੰਦੀ, ਗ਼ਰੀਬੀ ਅਤੇ ਆਰਥਿਕਤਾ ਦੀਆਂ ਸਮੱਸਿਆਵਾਂ 'ਤੇ ਆਧਾਰਿਤ ਸੀ। ਸਾਰੀਆਂ ਪੀ.ਪੀ.ਟੀ. ਵਿਦਿਆਰਥੀਆਂ ਦੇ ਸਤੱਰ ਦੇ ਅਨੁਸਾਰ ਅਤੇ ਰੂਚੀਪੂਰਨ ਸਨ। ਮੰਚ ਦਾ ਸੰਚਾਲਨ ਜਮਾਤ ਦੇ ਵਿਦਿਆਰਥੀਆਂ ਵਲੋਂ ਹੀ ਕੀਤਾ ਗਿਆ। ਜੱਜ ਦੀ ਭੂਮਿਕਾ ਪ੍ਰੋ. ਰਾਹੁਲ ਜੈਨ ਅਤੇ ਸ਼੍ਰੀਮਤੀ ਸ਼ਿਖਾ ਨੇ ਅਦਾ ਕੀਤੀ। ਅੰਬੀਕਾ ਪਸਰੀਜਾ ਵਲੋਂ ਮੁਕਾਬਲੇ ਦੇ ਨਤੀਜੇ ਐਲਾਨੇ ਗਏ। ਇਸ ਪੀ.ਪੀ.ਟੀ. ਮੁਕਾਬਲੇ ਵਿੱਚ ਦੀਮਾਂਸ਼ੂ ਅਤੇ ਤਾਰਿਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਰੂਜਲ ਤੇ ਜਸਲੀਨ ਦੂਜੇ ਅਤੇ ਹਰਸ਼ਿਤਾ ਤੇ ਪ੍ਰਿਯਾਂਸ਼ੀ ਤੀਜੇ ਸਥਾਨ ਤੇ ਰਹੇ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ ਮੌਜੂਦ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੀ ਗਤਿਵਿੱਧੀਆਂ ਨਾਲ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਉਹਨਾਂ ਦਾ ਬੌਧਿਕ ਵਿਕਾਸ ਵੀ ਹੁੰਦਾ ਹੈ। ਅਜਿਹੇ ਵਿਦਿਆਰਥੀ ਹੀ ਭਵਿੱਖ ਵਿੱਚ ਆਈ.ਟੀ. ਦੇ ਖੇਤਰ ਵਿੱਚ ਅੱਗੇ ਵੱਧਦੇ ਹਨ।