ਜਲੰਧਰ, 19 ਜੁਲਾਈ : ਇਨਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਨਿੱਕੇ ਬੱਚਿਆਂ ਨੇ ਮਾਨਸੂਨ ਬੋਨਾਨਜ਼ਾ ਗਤਿਵਿੱਧੀਆਂ ਵਿੱਚ ਹਿੱਸਾ ਲਿਆ ਅਤੇ ਖੂਬ ਮਸਤੀ ਕੀਤੀ। ਵਿਦਿਆਰਥੀ ਆਪਣੇ ਘਰ ਤੋਂ ਰੰਗ-ਬਿਰੰਗੀ ਛਤਰੀ, ਬਾਦਲ, ਪਾਣੀ ਦੀ ਬੂੰਦ, ਇੰਦਰਧਨੂਸ਼, ਫੁੱਲ ਆਦਿ ਦਾ ਰੂਪ ਧਾਰਣ ਕਰਕੇ ਆਏ ਸਨ। ਬੱਚਿਆਂ ਨੇ ਆਪਣੀਆਂ-ਆਪਣੀਆਂ ਛਤਰੀਆਂ ਅਤੇ ਰੇਨਕੋਟ ਨਾਲ ਵਰਖਾ ਦਾ ਮਜ਼ਾ ਲਿਆ। ਵਰਖਾ ਵਿੱਚ ਭਿਜੱਦੇ ਹੋਏ ਬੱਚੇ ਬਹੁਤ ਖੁਸ਼ ਨਜ਼ਰ ਆ ਰਿਹੇ ਸਨ। ਬੱਚਿਆਂ ਨੂੰ ਸੌਣ ਮਹੀਨੇ ਵਿੱਚ ਖਾਣ ਵਾਲੀਆਂ ਖਾਸ ਵਸਤਾਂ ਜਿਵੇਂ ਘੇਵਰ, ਮਾਲ-ਪੂੜੇ, ਖੀਰ, ਜਲੇਬੀ, ਪਕੌੜੇ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਵਰਖਾ ਰੁੱਤ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਮੌਸਮ ਦੌਰਾਨ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮੌਸਮ ਦੌਰਾਨ ਕਿਹੜੇ ਫਲ ਜਾਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਵਰਖਾ ਨਾਲ ਥਾਂ-ਥਾਂ ਤੇ ਖੜੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰਾਂ ਤੋਂ ਬਚਾਅ ਬਾਰੇ ਵੀ ਦੱਸਿਆ ਗਿਆ। ਇਸ ਦੌਰਾਨ ਜੀ.ਐਮ.ਟੀ. ਦੇ ਇੰਚਾਰਜ ਗੁਰਮੀਤ ਕੌਰ, ਲੋਹਾਰਾਂ ਵਿੰਗ ਦੇ ਇੰਚਾਰਜ ਅਲਕਾ ਅਰੋੜਾ, ਸੀ.ਜੇ.ਆਰ. ਦੇ ਇੰਚਾਰਜ ਨੀਤਿਕਾ ਕਪੂਰ ਅਤੇ ਰਾਇਲ ਵਰਲਡ ਦੇ ਇੰਚਾਰਜ ਪੂਜਾ ਰਾਣਾ ਨੇ ਬੱਚਿਆਂ ਨੂੰ ਦੱਸਿਆ ਕਿ ਮਾਨਸੂਨ ਦੌਰਾਨ ਮਸਤੀ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।