ਜਲੰਧਰ, 17 ਜੁਲਾਈ : ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸੱਟ ਦੀ ਅਗੁਵਾਈ ਵਿੱਚ ਸੀਏਟ ਟਾਇਰਜ਼ ਵਲੋਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਵਿਸ਼ੇਸ਼ ਤੌਰ ਤੇ ਬਸ ਡਰਾਇਵਰਾਂ, ਕੰਡਕਟਰਾਂ ਅਤੇ ਸਕੂਲ ਦੇ ਹੈਲਪਿੰਗ ਸਟਾਫ ਲਈ ਲਗਾਇਆ ਗਿਆ। ਇਸ ਕੰਮ ਲਈ ਅਰੋੜਾ ਹਸਪਤਾਲ ਤੋਂ ਟੀਮ ਆਈ, ਜਿਸਨੇ ਸਭ ਦੀਆਂ ਅੱਖਾਂ ਦੀ ਫਰੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਚਸ਼ਮੇ ਵੀ ਦਿੱਤੇ। ਡਾਕਟਰਾਂ ਨੇ ਅੱਖਾਂ ਦੇ ਮਹਤੱਵ ਤੇ ਰੋਸ਼ਨੀ ਪਾਂਉਦੇ ਹੋਏ ਕਿਹਾ ਕਿ ਅੱਖਾਂ ਰੱਬ ਦੀ ਵੱਡਮੁੱਲੀ ਦੇਨ ਹਨ ਇਸ ਲਈ ਸਾਨੂੰ ਇਹਨਾਂ ਦੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸੀਏਟ ਟਾਇਰਜ਼ ਦੇ ਪ੍ਰਤਿਨਿੱਧ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਦਾ ਮੰਤਵ ਸਭ ਨੂੰ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰਨਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਹੈ। ਟਰਸੱਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਅਤੇ ਮੈਡੀਕਲ ਸਕੱਤਰ ਡਾ. ਚੰਦਰ ਬੌਰੀ ਨੇ ਇਸ ਮੌਕੇ ਕਿਹਾ ਕਿ ਸਾਡੇ ਟਰਸੱਟ ਵਲੋਂ ਲੋਕਾਂ ਦੀ ਭਲਾਈ ਲਈ ਅਜਿਹੇ ਕੈਂਪ ਲਗਾਏ ਜਾਂਦੇ ਰਹਿੰਦੇ ਹਨ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਮੌਜੂਦ ਸਨ। ਇਨੋਸੈਂਟ ਗਰੁੱਪ ਆਫ ਇੰਸਟੀਟਯੂਸ਼ਨਜ਼ ਦੀਆਂ ਸਾਰੀਆਂ ਬ੍ਰਾਂਚਾਂ ਦੇ ਟਰਾਂਸਪੋਰਟ ਇੰਚਾਰਜ ਸਤੀਸ਼ ਕੁਮਾਰ ਨੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ Àਤਸਾਹਿਤ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਿਹਤ ਖਾਸ ਤੌਰ ਤੇ ਅੱਖਾਂ ਦਾ ਧਿਆਨ ਰੱਖਣ। ਉਹਨਾਂ ਡਰਾਇਵਰਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ।