
ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਐਨ.ਐਸ.ਐਸ. ਯੂਨਿਟ ਵਲੋਂ ਅੱਜ 27 ਜੁਲਾਈ ਨੂੰ
ਕਾਂਜਲੀ (ਕਪੂਰਥਲਾ) ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਕੈਂਪ ਦਾ ਆਯੋਜਨ ਕੀਤਾ ਗਿਆ।
ਵਿਦਿਆਰਥੀ-ਅਧਿਆਪਕਾਂ ਅਤੇ ਲੈਕਚਰਾਰ ਸਾਹਿਬਾਨ ਨੇ ਕਾਂਜਲੀ ਦੇ ਪ੍ਰਮੁੱਖ ਖੇਤਰਾਂ ਨੂੰ
ਸਾਫ ਕੀਤਾ ਅਤੇ ਆਸਪਾਸ ਦੇ ਖੇਤਰ ਵਿੱਚ ਨਿਮ ਦੇ 40 ਬੂਟੇ ਲਗਾਏ। ਐਨ.ਐਸ.ਐਸ. ਯੂਨਿਟ ਦੇ
ਵਿਦਿਆਰਥੀ-ਅਧਿਆਪਕਾਂ ਨੇ ਇਸ ਮੌਕੇ ਸਹੁੰ ਚੁਕੀ ਕਿ ਉਹ ਆਪਣੇ ਘਰ, ਘਰ ਦੇ ਨੇੜੇ ਦੀਆਂ
ਸੜਕਾਂ, ਕਾਲਜ ਜਾਂ ਕਾਰਜ ਥਾਂ ਹਮੇਸ਼ਾ ਸਾਫ ਰੱਖਣਗੇ ਅਤੇ ਇਸ ਪ੍ਰਕਾਰ ਦੀਆਂ ਗਤਿਵਿਧੀਆਂ
ਵਿੱਚ ਦਿਲੋਂ ਹਿੱਸਾ ਲੈਣਗੇ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ
ਸਵੱਛਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਆਖਿਆ।