Skip to main content

ਇਨੋਸੈਂਟ ਹਾਰਟਸ ਦੇ ਬਸ ਡਰਾਇਵਰਾਂ, ਕੰਡਕਟਰਾਂ ਅਤੇ ਮੈਨਜਮੈਂਟ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ



ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਇਨੋਸੈਂਟ ਹਾਰਟਸ ਦੇ ਬਸ ਡਰਾਇਵਰਾਂ, ਕੰਡਕਟਰਾਂ ਅਤੇ ਮੈਨਜਮੈਂਟ ਦੇ ਆਪਸੀ ਸਹਿਯੋਗ ਨਾਲ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਆਯੋਜਨ ਸਕੂਲ ਅਤੇ ਸਮੁੱਚੇ ਅਦਾਰੇ ਦੀ ਸੁੱਖ-ਸਮਰਿੱਧੀ ਅਤੇ ਵਿਕਾਸ ਲਈ ਪਰਮਪਿਤਾ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕੀਤਾ ਗਿਆ। ਰਾਗੀ ਜੱਥੇ ਨੇ ਇਸ ਮੌਕੇ ਸ਼ਬਦ-ਗਾਇਨ ਨਾਲ ਸਾਰੇ ਮਾਹੌਲ ਨੂੰ ਭਗਤੀਪੂਰਣ ਬਣਾ ਦਿੱਤਾ। ਪਿਛਲੇ ਕਈ ਸਾਲਾਂ ਤੋਂ ਇਨੋਸੈਂਟ ਹਾਰਟਸ ਪਰਿਵਾਰ ਨਾਲ ਜੁੜੇ ਬਸ ਡਰਾਇਵਰਾਂ ਅਤੇ ਕੰਡਕਟਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇਨੋਸੈਂਟ ਹਾਰਟਸ ਮੈਨਜਮੈਂਟ ਦੇ ਸਾਰੇ ਮੈਂਬਰ ਅਤੇ ਸਟਾਫ ਮੈਂਬਰ ਮੌਜੂਦ ਸਨ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ, ਮੈਡੀਕਲ ਸਕੱਤਰ ਡਾ. ਚੰਦਰ ਬੌਰੀ, ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਦ ਟਰਾਂਸਪੋਰਟ ਇੰਚਾਰਜ ਸਤੀਸ਼, ਜਗਜੀਤ ਸਿੰਘ, ਸਕਲਦੇਵ ਗੁਪਤਾ, ਗੁਰਮੀਤ ਸਿੰਘ, ਸੁਖਦੇਵ ਸਿੰਘ ਗਿਲ, ਮਾਨਵ, ਬੱਬੂ, ਕਿਸ਼ੋਰੀ ਲਾਲ, ਮੋਹਨ ਸਿੰਘ, ਬਿੱਟਾ, ਰਮਨ ਕੁਮਾਰ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਕਿਹਾ ਕਿ ਅਦਾਰੇ ਦੇ ਵਿਕਾਸ ਵਿੱਚ ਬੱਚਿਆਂ ਨੂੰ ਲਿਆਣ-ਲੈਜਾਣ ਲਈ ਟਰਾਂਸਪੋਰਟ ਦਾ ਸਹੀ ਚਲਣਾ ਅਹਿਮ ਭੂਮਿਕਾ ਅਦਾ ਕਰਦਾ ਹੈ। ਪਾਠ ਦੇ ਭੋਗ ਤੋਂ ਬਾਦ ਸਭ ਨੇ ਗੁਰੂ ਦਾ ਲੰਗਰ ਗ੍ਰਹਿਣ ਕੀਤਾ।