ਇਨਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ 'ਇਨਕਮ ਟੈਕਸ ਦਿਵਸ' ਦੇ ਮੌਕੇ ਇਨਕਮ ਟੈਕਸ ਵਿਭਾਗ
ਵਲੋਂ ਆਯੋਜਿਤ 'ਵਾਕ ਫਾਰ ਦ ਨੇਸ਼ਨ' ਵਿੱਚ ਭਾਗ ਲਿਆ। ਇਸ ਸਾਲ 'ਆਯਕਰ ਜਯੋਤੀ' ਰੂਪੀ ਮਸ਼ਾਲ
ਪੀ.ਆਰ.ਸੀ. ਸੀ.ਆਈ.ਟੀ. ਚੰਡੀਗੜ ਤੋਂ ਹੁੰਦੀ ਹੋਈ ਪਟਿਆਲਾ, ਬਠਿੰਡਾ, ਅਮ੍ਰਿਤਸਰ, ਜੰਮੂ
ਦੇ ਰਸਤੇ ਅੱਜ ਜਲੰਧਰ ਪੁੱਜੀ। ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਇਸ ਵਾਕ ਵਿੱਚ
ਸ਼ਾਮਲ ਹੋ ਕੇ ਆਯਕਰ ਭਵਨ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਏ.ਪੀ.ਜੇ. ਸਕੂਲ ਤੱਕ ਹਿੱਸਾ
ਲਿਆ। ਇਸ ਪ੍ਰੋਗ੍ਰਾਮ ਦਾ ਮੰਤਵ ਨੌਜਵਾਨਾਂ ਵਿੱਚ ਇਸ ਮਸ਼ਾਲ ਨੂੰ ਜਲਾਈ ਰੱਖਣਾ ਅਤੇ ਦੇਸ਼
ਦੇ ਨਿਰਮਾਣ ਵਿੱਚ ਆਪਣਾ ਅਹਿਮ ਯੋਗਦਾਨ ਦੇਣਾ ਹੈ। ਇਸ ਪ੍ਰੋਗ੍ਰਾਮ ਦੀ ਸਮਾਪਤੀ ਪੋਸਟ
ਮੇਕਿੰਗ ਮੁਕਾਬਲੇ ਰਾਂਹੀ ਕੀਤੀ ਗਈ ਜੋ ਸਕੂਲ ਦੇ ਆਈ.ਟੀ. ਵਿਭਾਗ ਨੇ ਆਯੋਜਿਤ ਕੀਤਾ। ਇਸ
ਮੁਕਾਬਲੇ ਵਿੱਚ ਬੈਸਟ 30 ਪੋਸਟਰਾਂ ਦੀ ਚੋਣ ਕੀਤੀ ਗਈ ਜਿਸਦਾ ਨਤੀਜਾ ਬਾਦ ਵਿੱਚ ਐਲਾਨ
ਕੀਤਾ ਜਾਵੇਗਾ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਸਕੂਲ ਦੀਆਂ ਹੋਰ
ਅਧਿਆਪਕਾਵਾਂ ਨੇ ਵੀ 'ਵਾਕ ਫਾਰ ਦ ਨੇਸ਼ਨ' ਵਿੱਚ ਭਾਗ ਲਿਆ।
