Skip to main content

ਇਨੋਸੈਂਟ ਹਾਰਟਸ ਦੇ ਬੱਚਿਆਂ ਦਾ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ



ਇਨਕਮ ਟੈਕਸ ਦਿਵਸ' ਮੌਕੇ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਕੀਤੀ ਗਈ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਵਿੱਚ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਵਲੋਂ ਇਸ ਮੁਕਾਬਲੇ ਲਈ ਕੁਲ 30 ਅਰਜ਼ੀਆਂ ਭੇਜੀਆਂ ਗਈਆਂ ਜਿਸ ਵਿੱਚ ਸਕੂਲ ਦੇ ਦੋ ਵਿਦਿਆਰਥੀ ਪ੍ਰਥਮ ਦੂਜੇ ਅਤੇ ਆਰੁਸ਼ੀ ਤੀਜੇ ਸਥਾਨ ਤੇ ਰਿਹੇ। ਇਨਕਮ ਟੈਕਸ ਵਿਭਾਗ ਵਲੋਂ 'ਆਯਕਰ ਜਯੋਤੀ' ਰੂਪੀ ਮਸ਼ਾਲ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਏ.ਪੀ.ਜੇ. ਸਕੂਲ, ਮਹਾਵੀਰ ਮਾਰਗ ਤੱਕ ਲਿਆਂਦੀ ਗਈ ਜਿਸਦਾ ਮੰਤਵ ਇਨਕਮ ਟੈਕਸ ਦਾਤਾਵਾਂ ਅਤੇ ਕਰ ਪ੍ਰਬੰਧਕਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਇਸ ਪ੍ਰੋਗ੍ਰਾਮ ਵਿੱਚ ਮੁੱਖ ਮਹਿਮਾਨ ਵਜੋਂ 'ਮਾਸਟਰ ਸਲੀਮ' ਅਤੇ 'ਦ ਗ੍ਰੇਟ ਖਲੀ' ਸ਼ਾਮਲ ਹੋਏ। ਇਸ ਵਾਕ ਵਿੱਚ ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਵਿਦਿਆਰਥੀਆਂ ਦੇ ਕਦਮਾਂ ਨਾਲ ਕਦਮ ਮਿਲਾਂਉਂਦੇ ਹੋਏ ਉਹਨਾਂ ਦਾ ਹੌਂਸਲਾ ਵਧਾਇਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।