ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਟਾਈਮ ਐਂਡ ਲਾਈਫ ਮੈਨਜਮੈਂਟ ਬਾਰੇ ਫੈਕਲਟੀ ਡਿਵਲਪਮੈਂਟ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗ੍ਰਾਮ ਕਰਵਾਉਣ ਦਾ ਮੰਤਵ ਇੰਡਸਟਰੀ ਅਤੇ ਅਕਾਦਮਿਕ ਇੰਸਟੀਟਯੂਸ਼ਨਜ਼ ਦਰਮਿਆਨ ਵਿਦਿਆਰਥੀਆਂ ਦੀ ਪਲੇਸਮੈਂਟ ਬਾਰੇ ਤਾਲਮੇਲ ਵਧੀਆ ਅਤੇ ਸੁਚਾਰੂ ਬਣਾਏ ਜਾਣ ਨੂੰ ਸਿਰੇ ਚਾੜਨ ਦਾ ਸੀ। ਇੰਜੀਨਿਅਰਿੰਗ ਐਕਸਪੋਰਟ ਪ੍ਰਮੋਸ਼ਨ ਕਾਂਉਸਿਲ ਆਫ ਇੰਡਿਆ (ਉੱਤਰ ਭਾਰਤ) ਦੀ ਚੇਅਰਪਰਸਨ ਸ਼੍ਰੀਮਤੀ ਕਾਮਨਾ ਰਾਜ ਅਗਰਵਾਲ ਇਸ ਪ੍ਰੋਗ੍ਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਪ੍ਰੋਗ੍ਰਾਮ ਰਾਂਹੀ ਸਟਾਫ ਮੈਂਬਰਾਂ ਦੀ ਜਾਣਕਾਰੀ ਅਤੇ ਸਕਿਲ ਨੂੰ ਅਪਡੇਟ ਕਰਨ ਦਾ ਯਤਨ ਕੀਤਾ ਗਿਆ। ਸ਼੍ਰੀਮਤੀ ਕਾਮਨਾ ਰਾਜ ਅਗਰਵਾਲ ਨੇ ਸੈਸ਼ਨ ਦੀ ਸ਼ੁਰੂਆਤ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਹਨਾਂ ਨੇ ਸਟਾਫ ਮੈਂਬਰਾਂ ਨੂੰ ਚੰਗਾ ਅਧਿਆਪਕ ਹੋਣ ਦੇ ਨਾਲ-ਨਾਲ ਚੰਗਾ ਇਨਸਾਨ ਬਨਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮਨੰਣੀ ਚਾਹੀਦੀ ਅਤੇ ਵਿਦਿਆਰਥੀਆਂ ਨੂੰ ਵੀ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ। ਮਿਹਨਤ ਹੀ ਪੂਜਾ ਹੈ ਅਤੇ ਇਨਸਾਨ ਦੀ ਤਾਕਤ ਵੀ। ਉਹਨਾਂ ਆਪਣੇ ਲੈਕਚਰ ਵਿੱਚ ਸਫਲ ਇਨਸਾਨ ਬਨਣ ਲਈ ਕਈ ਗੁਰ ਵੀ ਦੱਸੇ ਜਿਵੇਂ ਸਮੇਂ ਦਾ ਸਦਉਪਯੋਗ, ਲਗਨ, ਸਵੈ-ਅਨੁਸ਼ਾਸਨ, ਯੋਜਨਾਬੰਦੀ ਅਤੇ ਟੀਚੇ ਵੱਲ ਧਿਆਨ, ਵੱਧ ਤੋਂ ਵੱਧ ਕਿਤਾਬਾਂ ਪੜਨਾ ਆਦਿ। ਉਹਨਾਂ ਸਟਾਫ ਮੈਂਬਰਾਂ ਨੂੰ ਕਿਹਾ ਕਿ ਸਮੇਂ ਦੀ ਕਦਰ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਸਿਹਤਮੰਦ ਜ਼ਿੰਦਗੀ ਜਿਉਣੀ ਚਾਹੀਦੀ ਹੈ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਸ਼੍ਰੀਮਤੀ ਕਾਮਨਾ ਰਾਜ ਅਗਰਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੈਸ਼ਨ ਬਹੁਤ ਪ੍ਰੇਰਣਾਦਾਇਕ ਸੀ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾਲ ਨੇ ਵੀ ਸ਼੍ਰੀਮਤੀ ਕਾਮਨਾ ਰਾਜ ਅਗਰਵਾਲ ਦਾ ਧੰਨਵਾਦ ਕੀਤਾ
ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਟ੍ਰੈਫਿਕ ਜਾਗਰੂਕਤਾ ਫੈਲਾਉਣ ਲਈ ਟ੍ਰੈਫਿਕ ਐਜੁਕੇਸ਼ਨ ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜੋ ਵਿਸ਼ੇਸ਼ ਤੌਰ ਤੇ ਬਸ ਡਰਾਈਵਰਾਂ, ਅਟੈਂਡੈਂਟ ਅਤੇ ਬਸ ਹੈਲਪਰਾਂ (ਮੇਡ) ਲਈ ਸੀ। ਇਹ ਸੈਮੀਨਾਰ ਪੁਲਿਸ ਕਮਿਸ਼ਨਰ ਜਲੰਧਰ ਪਰਵੀਨ ਕੁਮਾਰ ਸਿਨਹਾ (ਆਈ.ਪੀ.ਐਸ.) ਅਤੇ ਕੁਲਵੰਤ ਸਿੰਘ (ਏ.ਡੀ.ਸੀ.ਪੀ. ਟ੍ਰੈਫਿਕ) ਦੇ ਹੁਕਮ ਅਨੁਸਾਰ ਕਮਿਸ਼ਨਰੇਟ ਜਲੰਧਰ ਦੇ ਟ੍ਰੈਫਿਕ ਐਜੁਕੇਸ਼ਨ ਸੈਲ ਵਲੋਂ ਕੀਤਾ ਗਿਆ। ਏ.ਐਸ.ਆਈ. ਸ਼ਮਸ਼ੇਰ ਸਿੰਘ ਨੇ 'ਸੇਫ ਸਕੂਲ ਵਾਹਨ' ਸਕੀਮ ਨਾਲ ਸਭ ਨੂੰ ਜਾਣੂ ਕਰਵਾਇਆ। ਹੈਡ ਕਾਂਸਟੇਬਲ ਰਮੇਸ਼ ਕੁਮਾਰ ਨੇ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਚਿੰਨ•ਾਂ ਪ੍ਰਤੀ ਬਸ ਚਾਲਕਾਂ ਨੂੰ ਜਾਗਰੂਕ ਕੀਤਾ। ਸ਼ਮਸ਼ੇਰ ਸਿੰਘ, ਏ.ਐਸ.ਆਈ. ਨੇ ਸਾਰੇ ਬਸ ਡਰਾਈਵਰਾਂ, ਕੰਡਕਟਰਾਂ ਅਤੇ ਹੈਲਪਰਾਂ ਨੂੰ ਸੰਹੁ ਚੁਕਾਈ ਕਿ ਉਹ ਸਭ ਟ੍ਰੈਫਿਕ ਨਿਯਮਾਂ ਦਾ ਪਾਲਣ ਆਪਣਾ ਫਰਜ਼ ਸਮਝ ਕੇ ਕਰਨਗੇ। ਉਹਨਾਂ ਨੇ ਸਭ ਨੂੰ ਦੱਸਿਆ ਕਿ ਉਹਨਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕਿਹੋ ਜਿਹਾ ਬਰਤਾਵ ਕਰਨਾ ਚਾਹੀਦਾ ਹੈ। ਉਹਨਾਂ ਮੌਕੇ ਤੇ ਮੌਜੂਦ ਲੋਕਾਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਡਾਇਰੈਕਟਰ ਪ੍ਰਿੰਸੀਪਲ (ਸਕੂਲਜ਼) ਧੀਰਜ ਬਨਾਤੀ, ਕਾਰਜਕਾਰੀ ਅਧਿਕਾਰੀ ਮਨੀਸ਼ ਜੋਸ਼ੀ, ਸੀਨੀਅਰ ਟਰਾਂਸਪੋਰਟ ਇੰਚਾਰਜ ਸਤੀਸ਼ ਕੁਮਾਰ ਇਸ ਸੈਮੀਨਾਰ ਵਿੱਚ ਮੌਜੂਦ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਇਸ ਮੌਕੇ ਕਿਹਾ ਕਿ ਟ੍ਰੈਫਿਕ ਪੁਲਿ...