ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਕਰਨਲ (ਰਿਟਾਇਰਡ)
ਮਨਮੋਹਨ ਸਿੰਘ ਨੂੰ ਗੈਸਟ ਲੈਕਚਰ ਲਈ ਸੱਦਿਆ ਗਿਆ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ
ਪ੍ਰੋ. ਦੀਪਕ ਪਾਲ ਨੇ ਪ੍ਰੋਗ੍ਰਾਮ ਦਾ ਉਦਘਾਟਨ ਕੀਤਾ। ਇਹ ਪ੍ਰੋਗ੍ਰਾਮ ਕਰਵਾਉਣ ਦਾ ਮੰਤਵ
ਵਿਦਿਆਰਥੀਆਂ ਦੀ ਜਾਣਕਾਰੀ ਅਤੇ ਸਕਿਲ ਨੂੰ ਅਪਡੇਟ ਕਰਨਾ ਸੀ। ਕਰਨਲ (ਰਿ.) ਮਨਮੋਹਨ ਸਿੰਘ
ਨੇ ਸੈਮੀਨਾਰ ਦੀ ਸ਼ੁਰੂਆਤ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਕੇ ਕੀਤੀ। ਉਹਨਾਂ
ਵਿਦਿਆਰਥੀਆਂ ਨੂੰ ਜਿੱਥੇ ਚੰਗਾ ਇਨਸਾਨ ਬਨਣ ਲਈ ਪ੍ਰੇਰਿਤ ਕੀਤਾ ਉਥੇ ਨਾਲ ਹੀ ਉਹਨਾਂ ਨੇ
ਹਰ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕਰਨ ਲਈ ਵੀ ਵਿਦਿਆਰਥੀਆਂ ਨੂੰ ਕਿਹਾ। ਉਹਨਾਂ
ਕਦੇ ਵੀ ਹਾਰ ਨਾ ਮਨੰਣ ਲਈ ਵੀ ਆਖਿਆ। ਉਹਨਾਂ ਮਿਹਨਤ ਅਤੇ ਕੰਮ ਕਰਨ ਦੀ ਇੱਛਾ ਸ਼ਕਤੀ ਨੂੰ
ਹੀ ਪੂਜਾ ਕਰਾਰ ਦਿੱਤਾ। ਉਹਨਾਂ ਆਪਣੇ ਲੈਕਚਰ ਵਿੱਚ ਸਫਲਤਾ ਦੇ ਕਈ ਮੂਲ ਮੰਤਰ ਦੱਸੇ
ਜਿਵੇਂ ਸਮੇਂ ਦਾ ਸਹੀ ਇਸਤਮਾਲ, ਕੰਮ ਪ੍ਰਤੀ ਲਗਨ, ਸਵੈ-ਅਨੁਸ਼ਾਸਨ ਅਤੇ ਕਿਤਾਬਾਂ ਪੜ•ਨਾ।
ਉਹਨਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਲਈ ਵੀ ਕਿਹਾ। ਇਨੋਸੈਂਟ ਹਾਰਟਸ
ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਕਰਨਲ (ਰਿ.)
ਮਨਮੋਹਨ ਸਿੰਘ ਨੂੰ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਜਿਹੀ ਸ਼ਖਸੀਅਤ ਤੋਂ ਪ੍ਰੇਰਣਾ
ਲੈਣ ਅਤੇ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਲਈ ਆਖਿਆ।