ਇਨੋਸੈਂਟ ਹਾਰਟਸ ਦੇ ਇਨੋਕਿਡਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ) ਵਿਖੇ 'ਮਾਟੀ ਕੇ ਗੀਤ' ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਬੱਚਿਆਂ ਨੇ ਸੁਰ ਅਤੇ ਲੈਅ ਵਿੱਚ ਕਵਿਤਾ ਪਾਠ ਕੀਤਾ। ਕਵਿਤਾ-ਪਾਠ ਕਰਦੇ ਸਮੇਂ ਬੱਚਿਆਂ ਨੇ ਆਪਣੇ ਚਿਹਰੇ ਦੇ ਭਾਵਾਂ ਰਾਂਹੀ ਦਿਲ ਵਿੱਚ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਉਜਾਗਰ ਕੀਤਾ। ਇਸ ਪ੍ਰਤਿਯੋਗਿਤਾ ਦਾ ਮੰਤਵ ਬੱਚਿਆਂ ਵਿੱਚ ਆਤਮ-ਵਿਸ਼ਵਾਸ ਨੂੰ ਅਤੇ ਉਹਨਾਂ ਦੀ ਪ੍ਰਤਿਭਾ ਨੂੰ ਪ੍ਰਫੁਲਿਤ ਕਰਨਾ ਸੀ। ਕੇ.ਜੀ. 9 ਦੇ ਵਿਦਿਆਰਥੀਆਂ ਨੇ 'ਮੇਰਾ ਦੇਸ਼', 'ਜਨਮਭੁਮੀ', 'ਦੇਸ਼ ਕੀ ਸ਼ਾਨ-ਝੰਡਾ', ਝਾਂਸੀ ਕੀ ਰਾਨੀ, ਨੇਤਾ, ਜੈ ਹਿੰਦ ਆਦਿ ਕਵਿਤਾਵਾਂ ਬਹੁਤ ਉਤਸਾਹ ਨਾਲ ਪੇਸ਼ ਕੀਤੀਆਂ। ਬੱਚੇ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ। ਕਵਿਤਾਵਾਂ ਸੁਨਾਉਣ ਸਮੇਂ ਬੱਚਿਆਂ ਨੇ ਚਾਰਟ, ਫਲੈਸ਼ ਕਾਰਡ ਆਦਿ ਪੇਸ਼ ਕੀਤੇ। ਇਸ ਪ੍ਰਤਿਯੋਗਿਤਾ ਵਿੱਚ ਪਹਿਲਾ ਪੁਰਸਕਾਰ (ਜੀ.ਐਮ.ਟੀ.) ਕਾਸ਼ਵੀ, ਇਸ਼ਮੀਤ ਸਿੰਘ, ਪਾਵਨੀ, ਆਰਿਅਨ, ਪਰਲ, ਵਿਰਾਜ ਅਤੇ ਮਰਿਆਦਾ ਨੇ ਪ੍ਰਾਪਤ ਕੀਤਾ। ਲੋਹਾਰਾਂ ਵਿਖੇ ਅਗਮ, ਭਾਰਗਵ, ਪ੍ਰਥਮ, ਕਾਇਨਾ, ਨਿਹਾਰੀਕਾ ਅਤੇ ਸੁਖਮਨ ਨੇ ਅਤੇ ਸੀ.ਜੇ.ਆਰ. ਵਿਖੇ ਜਸਕੀਰਤ, ਅਵਨੀਤੰਦ, ਆਦਿਦੇਵ ਨੇ ਪਹਿਲਾ ਪੁਰਸਕਾਰ ਪ੍ਰਾਪਤ ਕੀਤਾ। ਰਾਇਲ ਵਰਲਡ ਦੀ ਅਨਨਿਆ ਪਹਿਲੇ ਸਥਾਨ ਤੇ ਰਹੀ। ਇਸ ਮੌਕੇ ਇਨੋਕਿਡਸ ਦੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਮੌਜੂਦ ਸਨ। ਉਹਨਾਂ ਨੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤਿਵਿੱਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।