ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੀ ਤੀਜੀ ਜਮਾਤ ਦਾ ਵਿਦਿਆਰਥੀ ਉਤਕ੍ਰਿਸ਼ਟ ਤੁਲੀ ਕੌਮੀ ਸ਼ਤਰੰਜ ਚੈਂਪਿਅਨਸ਼ਿਪ ਵਿੱਚ ਅੰਡਰ-9 ਵਰਗ ਵਿੱਚ ਪੰਜਾਬ ਦੀ ਅਗੁਵਾਈ ਕਰੇਗਾ। ਪਿਛਲੇ ਦਿਨੀਂ ਅਮ੍ਰਿਤਸਰ ਸ਼ਤਰੰਜ ਐਸੋਸਿਏਸ਼ਨ ਵਲੋਂ ਆਯੋਜਿਤ ਪੰਜਾਬ ਸਟੇਟ ਸ਼ਤਰੰਜ ਚੈਂਪਿਅਨਸ਼ਿਪ 2018 ਵਿੱਚ ਉਤਕ੍ਰਿਸ਼ਟ ਦੀ ਚੋਣ ਕੀਤੀ ਗਈ। ਕੌਮੀ ਸ਼ਤਰੰਜ ਚੈਂਪਿਅਨਸ਼ਿਪ ਸਤੰਬਰ ਵਿੱਚ ਰਾਂਚੀ ਵਿਖੇ ਆਯੋਜਿਤ ਕੀਤੀ ਜਾਵੇਗੀ। ਉਤਕ੍ਰਿਸ਼ਟ ਤੁਲੀ ਇਕ ਹੋਨਹਾਰ ਵਿਦਿਆਰਥੀ ਹੈ। ਕਾਮਨਵੈਲਥ ਸ਼ਤਰੰਜ ਚੈਂਪਿਅਨਸ਼ਿਪ 2017 ਵਿੱਚ ਵੀ ਹਿੱਸਾ ਲੈ ਕੇ ਉਹ ਸਕੂਲ ਦਾ ਨਾਂ ਰੌਸ਼ਨ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਜ਼ਿਲਾ ਚੈਂਪਿਅਨਸ਼ਿਪ ਅੰਡਰ-9 ਵਿੱਚ ਵੀ ਮਹਤੱਵਪੂਰਨ ਸਥਾਨ ਪ੍ਰਾਪਤ ਕਰ ਚੁੱਕਾ ਹੈ। ਉਤਕ੍ਰਿਸ਼ਟ ਪੜਾਈ ਵਿੱਚ ਵੀ ਬਹੁਤ ਵਧੀਆ ਹੈ। ਸਕੂਲ ਦੀ ਮੈਨਜਮੈਂਟ ਨੇ ਉਤਕ੍ਰਿਸ਼ਟ ਤੁਲੀ ਦੇ ਕੋਚ ਚੰਦਰੇਸ਼, ਖੇਡ ਵਿਭਾਗ ਦੇ ਮੁਖੀ ਸੰਜੀਵ ਭਾਰਦਵਾਜ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਤਕ੍ਰਿਸ਼ਟ ਨੇ ਕਿਹਾ ਕਿ ਉਹ ਬਹੁਤ ਧਿਆਨ ਨਾਲ ਸਾਰੀਆਂ ਤਕਨੀਕਾਂ ਸਿੱਖਦਾ ਹੈ ਅਤੇ ਆਪਣਾ ਪੂਰਾ ਧਿਆਨ ਖੇਡ ਉੱਪਰ ਦਿੰਦਾ ਹੈ। ਖਾਲੀ ਸਮੇਂ ਉਹ ਘਰ ਵਿੱਚ ਆਪਣੇ ਪਿਤਾ ਨਾਲ ਅਭਿਆਸ ਕਰਦਾ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਉਤਕ੍ਰਿਸ਼ਟ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ।