ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਬ੍ਰਾਂਚ ਦੀ ਕਰਾਟੇ ਟੀਮ ਨੇ
ਪੰਜਾਬ ਸਕੂਲ ਜ਼ਿਲਾ ਕਰਾਟੇ ਮੁਕਾਬਲਿਆਂ ਵਿੱਚ 10 ਸੋਨ ਤਗਮੇ, 6 ਚਾਂਦੀ ਦੇ ਤਗਮੇ ਅਤੇ 6
ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਦਬਦਬਾ ਬਣਾਈ ਰੱਖਿਆ। ਇਹ ਮੁਕਾਬਲੇ ਬੀਤੇ ਦਿਨੀਂ
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਆਯੋਜਿਤ ਕੀਤੇ ਗਏ। ਜੀ.ਐਮ.ਟੀ.
ਬ੍ਰਾਂਚ ਦੇ ਅੰਡਰ-14 ਵਰਗ ਵਿੱਚ ਰੌਸ਼ਨ ਪਰਾਸ਼ਰ ਅਤੇ ਜਾਹਨਵੀ ਨੇ ਸੋਨ ਤਗਮੇ, ਵਿਭੋਰ ਅਤੇ
ਅਕਾਂਕਸ਼ਾ ਨੇ ਚਾਂਦੀ ਦੇ ਤਗਮੇ, ਅੰਡਰ-17 ਵਰਗ ਵਿੱਚ ਰਿਆਨ ਪਰਾਸ਼ਰ ਅਤੇ ਗੁਰਤੇਜ ਸਿੰਘ ਨੇ
ਸੋਨ ਤਗਮੇ, ਅੰਡਰ-19 ਵਰਗ ਵਿੱਚ ਸਮਰਥ ਰਖੇਜਾ ਅਤੇ ਈਸ਼ਾਨ ਵਰਮਾ ਨੇ ਸੋਨ ਤਗਮੇ ਜਿੱਤੇ।
ਇਸ ਪ੍ਰਕਾਰ ਜੀ.ਐਮ.ਟੀ. ਬ੍ਰਾਂਚ ਨੇ ਕੁਲ 6 ਸੋਨ, 2 ਚਾਂਦੀ ਅਤੇ 3 ਕਾਂਸੀ ਦੇ ਦਗਮੇ
ਜਿੱਤੇ। ਇਸੇ ਪ੍ਰਕਾਰ ਲੋਹਾਰਾਂ ਬ੍ਰਾਂਚ ਦੇ ਅੰਡਰ-14 ਵਰਗ ਦੇ ਰਿਜ਼ੁਲ ਵਰਮਾ, ਰੂਪਾਲੀ
ਭੱਲਾ ਅਤੇ ਦਿਵਯਾਂਸ਼ੂ ਭੱਲਾ ਨੇ ਸੋਨ ਤਗਮੇ ਜਿੱਤੇ। ਅੰਡਰ-17 ਵਰਗ ਵਿੱਚ ਗੁਰਜੋਤ ਸਿੰਘ
ਨੇ ਸੋਨ ਤਗਮਾ ਜਿੱਤਿਆ। ਚਾਂਦੀ ਦੇ ਤਗਮੇ ਪ੍ਰਾਪਤ ਕਰਨ ਵਾਲੇ ਰਿਚਾ ਵਰਮਾ ਅਤੇ ਸ਼ਰਨਜੀਤ
ਸਿੰਘ ਹਨ। ਲੋਹਾਰਾਂ ਬ੍ਰਾਂਚ ਨੇ ਕੁੱਲ 4 ਸੋਨ, 2 ਚਾਂਦੀ ਅਤੇ 3 ਕਾਂਸੀ ਤਗਮੇ ਜਿੱਤੇ।
ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕੋਚ
ਹਰਪ੍ਰੀਤ ਸਿੰਘ ਅਤੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਦੀ ਸ਼ਲਾਘਾ ਕੀਤੀ। ਸੋਨ
ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਦੀ ਚੋਣ ਰਾਜ ਪਧੱਰੀ ਕਰਾਟੇ ਮੁਕਾਬਲਿਆਂ ਲਈ ਹੋਈ ਹੈ।
ਬੌਰੀ ਮੈਮੋਰੀਅਲ ਐਜੂਕੇਸ਼ਨਲ ਐੰਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ
ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਸਾਰੇ ਵਿਦਿਆਰਥੀ ਭੱਵਿਖ
ਵਿੱਚ ਵੀ ਸਕੂਲ ਦਾ ਨਾਂ ਇਸੇ ਪ੍ਰਕਾਰ ਰੌਸ਼ਨ ਕਰਨਗੇ।
ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।