ਇਨੋਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ
ਵਰਲਡ) ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਅੱਜ ਲਾਇਬ੍ਰੇਰੀ ਲੈ ਜਾਇਆ ਗਿਆ। ਇਸ
ਗਤਿਵਿੱਧੀ ਦਾ ਮੰਤਵ ਉਹਨਾਂ ਨੂੰ ਲਾਇਬ੍ਰੇਰੀ ਲੈ ਜਾ ਕੇ ਕਿਤਾਬਾਂ ਦੇ ਮਹਤੱਵ ਦੇ
ਨਾਲ-ਨਾਲ ਲਾਇਬ੍ਰੇਰੀ ਦੇ ਨਿਯਮਾਂ ਅਤੇ ਅਨੁਸ਼ਾਸਨ ਬਾਰੇ ਜਾਣੂ ਕਰਵਾਉਣਾ ਸੀ। ਉਹਨਾਂ ਨੂੰ
ਦੱਸਿਆ ਗਿਆ ਕਿ ਪੜ•ਨ ਲਈ ਲਾਇਬ੍ਰੇਰੀ ਤੋਂ ਕਿਤਾਬਾਂ ਲਈਆਂ ਜਾ ਸਕਦੀਆਂ ਸਨ ਅਤੇ ਇਹਨਾਂ
ਨੂੰ ਸਾਫ-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਅਲਮਾਰੀ ਵਿੱਚ ਰੱਖੀਆਂ ਕਿਤਾਬਾਂ
ਦਿਖਾਈ ਗਈਆਂ ਕਿ ਕਿਵੇਂ ਕਿਤਾਬਾਂ ਨੂੰ ਕ੍ਰਮਵਾਰ ਅਤੇ ਵਿਸ਼ੇ ਅਨੁਸਾਰ ਰੱਖਿਆ ਜਾਂਦਾ ਹੈ।
ਬੱਚਿਆਂ ਨੂੰ ਸਮਝਾਇਆ ਗਿਆ ਕਿ ਕਿਤਾਬਾਂ ਪੜ•ਨ ਦੀ ਆਦਤ ਬਚਪਨ ਤੋਂ ਹੀ ਵਿਕਸਿਤ ਹੁੰਦੀ ਹੈ
ਪਰ ਕਿਤਾਬਾਂ ਦੀ ਚੌਣ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਕਿਤਾਬਾਂ ਇਨਸਾਨ ਦੀਆਂ ਸਭ ਤੋਂ
ਵਧੀਆ ਮਿਤੱਰ ਹੁੰਦੀਆਂ ਹਨ। ਬੱਚਿਆਂ ਨੇ ਬਹੁਤ ਉਤਸਾਹ ਨਾਲ ਲਾਇਬ੍ਰੇਰੀ ਦਾ ਦੌਰਾ ਕੀਤਾ
ਅਤੇ ਚੁਪਚਾਪ ਬੈਠ ਕੇ ਆਪਣੀ ਪਸੰਦ ਦੀਆਂ ਕਹਾਣੀਆਂ ਪੜੀਆਂ। ਇਨੋਕਿਡਸ ਦੇ ਇੰਚਾਰਜ ਗੁਰਮੀਤ
ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.), ਪੂਜਾ
ਰਾਣਾ (ਗਾਇਲ ਵਰਲਡ) ਨੇ ਬੱਚਿਆਂ ਨੂੰ ਕਿਤਾਬਾਂ ਪੜ•ਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ
ਨੂੰ ਸਾਫ-ਸੁਥਰਾ ਅਤੇ ਸਭਾਲ ਕੇ ਰੱਖਣ ਲਈ ਵੀ ਕਿਹਾ। ਉਹਨਾਂ ਨੇ ਬੱਚਿਆਂ ਨੂੰ ਸਮਝਾਇਆ ਕਿ
ਕਿਤਾਬਾਂ ਸਾਨੂੰ ਸਹੀ ਮਾਰਗ ਤੇ ਲੈ ਕੇ ਜਾਂਦੀਆਂ ਹਨ।
ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।