ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਕੌਮਾਂਤਰੀ ਸੈਰ-ਸਪਾਟਾ ਦਿਵਸ ਮਨਾਇਆ ਗਿਆ। ਇਸ ਮੌਕੇ ਆਯੋਜਿਤ ਪ੍ਰੋਗ੍ਰਾਮ ਵਿੱਚ ਰੈਡੀਸਨ ਹੋਟਲ, ਜਲੰਧਰ ਦੇ ਕਾਰਜਕਾਰੀ ਸ਼ੈਫ ਰਾਹੁਲ ਰਾਵਤ ਮੁੱਖ ਮਹਿਮਾਨ ਵਜੋਂ ਪੁੱਜੇ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਸੈਰ ਸਪਾਟਾ ਇੰਡਸਟਰੀ ਦੇ ਮਹਤੱਵ ਅਤੇ ਇਹ ਦਿਵਸ ਮਨਾਏ ਜਾਣ ਦਾ ਮੰਤਵ ਦੱਸਿਆ। ਇਹ ਆਯੋਜਨ ਸੈਰ-ਸਪਾਟਾ ਅਤੇ ਸਭਿਆਚਾਰ ਦੀ ਸੰਭਾਲ ਥੀਮ ਉੱਪਰ ਅਧਾਰਿਤ ਸੀ। ਕੌਮਾਂਤਰੀ ਪਧੱਰ ਦੇ ਅਨੁਸਾਰ ਵਿਭਾਗ ਵਲੋਂ ਕਈ ਪ੍ਰੋਗ੍ਰਾਮ ਪੇਸ਼ ਕੀਤੇ ਗਏ ਜਿਹਨਾਂ ਵਿੱਚ ਕੰਟਰੀ ਮੈਨੀਆ, ਕਵਰ ਸੈਟਅਪ, ਨੈਪਕਿਨ ਫੋਲਡਿੰਗ, ਮੌਕਟੇਲ ਤਿਆਰ ਕਰਨੀ, ਬੈਡ ਮੇਕਿੰਗ, ਰੰਗੋਲੀ, ਵਨ-ਮਿਨਟ ਮੈਨੇਜਰ, ਮਾਡੱਲ ਮੇਕਿੰਗ ਪ੍ਰਮੁੱਖ ਸਨ। ਇਹ ਪ੍ਰੋਗ੍ਰਾਮ ਬੀ ਐਸ ਸੀ (ਹੋਟਲ ਮੈਨਜਮੈਂਟ) ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ।
ਇਸ ਦਿਵਸ ਮੌਕੇ ਸੈਰ-ਸਪਾਟੇ ਦੇ ਮਹਤੱਵ ਦੇ ਨਾਲ-ਨਾਲ ਇਸ ਦੇ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਮੁੱਲ ਬਾਰੇ ਅਧਿਆਪਨ ਸਟਾਫ ਅਤੇ ਗੈਰ-ਅਧਿਆਪਕ ਸਟਾਫ ਨੂੰ ਦੱਸਿਆ ਗਿਆ। ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਇਸ ਮੌਕੇ ਕਿਹਾ ਕਿ ਦੇਸ਼ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਹੋਰ ਕਦਮ ਚੁੱਕੇ ਜਾਣ ਦੀ ਲੋੜ ਹੈ। ਸਾਡੇ ਵਿਦਿਆਰਥੀਆਂ ਦੀ ਤਰ•ਾਂ ਦੇਸ਼ ਦੇ ਹਰ ਨਾਗਰਿਕ ਨੂੰ ਸੈਰ-ਸਪਾਟੇ ਨੂੰ ਉਤਸਾਹਿਤ ਕਰਨ ਅਤੇ ਜਿੰਮੇਵਾਰ ਨਾਗਰਿਕ ਬਣਨ ਲਈ ਸਹੁੰ ਚੁਕਣੀ ਚਾਹੀਦੀ ਹੈ।