ਇਨੋਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਵਿਖੇ ਹਿੰਦੀ ਸਪਤਾਹ ਮਨਾਇਆ ਗਿਆ ਜਿਸਦੇ ਤਹਿਤ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਦਰਸ਼ਾਉਂਦਿਆਂ ਕਈ ਗਤਿਵਿੱਧੀਆਂ ਕਰਵਾਈਆਂ ਗਈਆਂ। ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਕੇ.ਜੀ. 99 ਦੇ ਬੱਚਿਆਂ ਨੇ 'ਨਾਨੀ-ਦਾਦੀ ਕੀ ਕਹਾਨੀ-ਮੇਰੀ ਜ਼ੁਬਾਨੀ' ਦੇ ਤਹਿਤ ਕਈ ਵਿਸ਼ਿਆਂ ਤੇ ਕਹਾਣੀਆਂ ਸੁਣਾਈਆਂ- 'ਸੁਨਹਿਰੀ ਅੰਡਾ', 'ਰਾਜਾ ਬਰੂਸ ਅਤੇ ਮਕੜੀ', 'ਘਮੰਡੀ ਬਾਰਾਸਿੰਗਾ', 'ਮੀਠਾ ਜ਼ਹਿਰ', 'ਏਕਤਾ ਮੇ ਬਲ', 'ਈਮਾਨਦਾਰ ਲਕੜਹਾਰਾ' ਆਦਿ ਸਿੱਖਿਆ ਵਾਲੀਆਂ ਕਹਾਣੀਆਂ ਨੇ ਸਭ ਦਾ ਦਿਲ ਜਿੱਤ ਲਿਆ। ਕੇ.ਜੀ. 9 ਦੇ ਬੱਚਿਆਂ ਲਈ ਸੁਲੇਖ ਮੁਕਾਬਲਾ ਕਰਵਾਇਆ ਗਿਆ। ਪ੍ਰੀ-ਨਰਸਰੀ ਅਤੇ ਨਰਸਰੀ ਦੇ ਨਿੱਕੇ ਕਵਿਆਂ ਨੇ ਕਵਿਤਾਵਾਂ ਸੁਣਾ ਕੇ ਸਭ ਨੂੰ ਖੁਸ਼ ਕਰ ਦਿੱਤਾ। ਕਹਾਣੀ ਸੁਨਾਉਣ ਦੇ ਮੁਕਾਬਲੇ ਵਿੱਚ ਯਾਸ਼ਵੀ, ਸਵਾਸਤਿਕ ਭਗਤ, ਰੇਯਾਂਸ਼, ਲਾਵਣਿਆ, ਆਰਾਧਿਆ, ਸਾਕਸ਼ੀ, ਨਿਕਿਲੇਸ਼ ਅਤੇ ਰਿੱਧੀ ਓਹਰੀ (ਜੀ.ਐਮ.ਟੀ.), ਸਨੇਹਲ ਗੋਇਲ, ਦੈਵਿਕ, ਸਮਰਾਟ ਵਾਸਨ, ਪੂਰਵੀ ਬਤਰਾ, ਦੇਵੇਸ਼, ਵਿਵਾਨ (ਲੋਹਾਰਾਂ), ਭਾਨੂ ਸ਼ਰਮਾ, ਸ਼ਰੇਯਾਂਸ਼, ਸ਼ਿਵਿਕਾ ਗੁਪਤਾ (ਸੀ.ਜੇ.ਆਰ.) ਅਤੇ ਯੁਵਰਾਜ (ਰਾਇਲ ਵਰਲਡ) ਪਹਿਲੇ ਸਥਾਨ ਤੇ ਰਹੇ।
ਸੁਲੇਖ ਮੁਕਾਬਲੇ ਵਿੱਚ ਖੁਸ਼ੀ, ਭੌਮਿਕ, ਪਰੀਸ਼ਾ, ਸ਼ਨਾਯਾ, ਪਰਲ, ਵਿਰਾਜ, ਪ੍ਰਤਯੂਸ਼ਾ ਗੁਪਤਾ (ਜੀ.ਐਮ.ਟੀ.), ਅਗਮ, ਗਰਵਿਤਾ, ਉਰਵੀ, ਸੁਖਮਨੀ (ਲੋਹਾਰਾਂ), ਸੁਖਮਨ ਸਿੰਘ, ਹਰਲੀਨ, ਪਰਿਧੀ, ਗੁਰਲੀਨ, ਗੁਰਸੀਰਤ (ਸੀ.ਜੇ.ਆਰ.) ਅਤੇ ਹਰਕੀਰਤ ਕੌਰ (ਰਾਇਲ ਵਰਲਡ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਵਿਤਾ ਸੁਨਾਉਣ ਦੇ ਮੁਕਾਬਲੇ ਵਿੱਚ ਦਿਤਯਾ, ਰਵਲੀਨ ਕੌਰ, ਵਿਹਾਨ ਸ਼ਰਮਾ, ਹਰਅਸੀਮ, ਕਾਵਿਆ ਸ਼ਰਮਾ, ਪਾਵਨੀ, ਅਨਾਹਿਤਾ, ਪ੍ਰੀਸ਼ਾ, ਤਵਿਸ਼ਾ (ਜੀ.ਐਮ.ਟੀ.), ਪਨਵ, ਯੁਵਰਾਜ, ਸਾਵੀ, ਮਨੰਤ, ਮੰਯਕ, ਕਰਿਸ਼ਿਕਾ, ਰੇਹਾਂਸ਼ (ਲੋਹਾਰਾਂ), ਪ੍ਰਭਲੀਨ (ਸੀ ਜੇ ਆਰ) ਅਤੇ ਹਰਲੀਨ (ਰਾਇਲ ਵਰਲਡ) ਪਹਿਲੇ ਸਥਾਨ ਤੇ ਰਹੇ। ਇਸ ਮੌਕੇ ਇਨੋਕਿਡਸ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਨੂੰ ਹਿੰਦੀ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ ਅਤੇ ਸਾਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।