ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ
ਆਯੋਜਿਤ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ, ਸਿਲਵਰ ਅਤੇ ਕਾਂਸੀ ਦੇ
ਤਗਮੇ ਪ੍ਰਾਪਤ ਕੀਤੇ। ਇਸ ਸਾਲ ਵੀ ਵਾਲੀਬਾਲ ਅੰਡਰ-14 ਵਰਗ ਵਿੱਚ ਕੁੜੀਆਂ ਅਤੇ ਅੰਡਰ-17
ਵਰਗ ਵਿੱਚ ਮੁੰਡਿਆਂ ਨੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅੰਡਰ-17 ਵਿੱਚ
ਮੁੰਡਿਆਂ ਨੇ ਏ.ਪੀ.ਜੇ. ਸਕੂਲ ਨੂੰ ਅਤੇ ਅੰਡਰ-14 ਵਿੱਚ ਕੁੜੀਆਂ ਨੇ ਸਰਕਾਰੀ ਗਰਲਜ਼
ਸਕੂਲ ਨੂੰ ਹਰਾ ਕੇ ਆਪਣਾ ਦਬਦਬਾ ਕਾਇਮ ਰੱਖਿਆ। ਅੰਡਰ-14 ਵਰਗ ਵਿੱਚ ਮੁੰਡਿਆਂ ਨੇ ਸਿਲਵਰ
ਤਗਮਾ ਹਾਸਿਲ ਕੀਤਾ। ਬੈਡਮਿੰਟਨ ਵਿੱਚ ਅੰਡਰ-14 ਵਰਗ ਦੀਆਂ ਕੁੜੀਆਂ ਨੇ ਅਤੇ ਅੰਡਰ-17
ਵਰਗ ਦੇ ਮੁੰਡਿਆਂ ਨੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਤਗਮਾ ਪ੍ਰਾਪਤ ਕੀਤਾ। ਟੇਬਲ
ਟੈਨਿਸ ਅਤੇ ਕ੍ਰਿਕੇਟ ਵਿੱਚ ਵੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ।
ਇਸ ਮੌਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰਿਆਂ ਦੀ ਚੋਣ ਜ਼ਿਲਾ ਪੱਧਰੀ ਟੀਮ ਵਿੱਚ ਕੀਤੀ ਗਈ। ਜ਼ੋਨ-3 ਦੇ ਮੁਕਾਬਲੇ ਜਾਰੀ ਹਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਅਤੇ ਸੰਬਧਤ ਖੇਡਾਂ ਦੇ ਕੋਚਾਂ ਨੂੰ ਵਧਾਈ ਦਿੱਤੀ ਅਤੇ ਜ਼ਿਲਾ-ਪੱਧਰੀ ਖੇਡਾਂ ਵਿੱਚ ਵੀ ਜੇਤੂ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਤੇ ਵਧਾਈ ਦਿੱਤੀ ਅਤੇ ਵਿਸ਼ਵਾਸ ਦਵਾਇਆ ਕਿ ਵਿਸ਼ੇਸ਼ ਮਾਨਦਡਾਂ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।