ਇਨੋਸੈਂਟ ਹਾਰਟਸ ਦੇ ਸੀਨੀਅਰ ਸਕੈਂਡਰੀ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਨਾਨ-ਫਾਇਰ
ਕੁਕਿੰਗ ਪ੍ਰਤਿਯੋਗਿਤਾ ਵਿੱਚ ਬਹੁਤ ਉਤਸਾਹ ਨਾਲ ਭਾਗ ਲਿਆ। ਉਹਨਾਂ ਨੇ ਕਈ ਪ੍ਰਕਾਰ ਦੇ
ਸੁਆਦ ਖਾਣੇ ਬਣਾ ਕੇ ਆਪਣੀ ਖਾਣਾ ਬਨਾਉਣ ਦੀ ਉੱਚ ਕੋਟਿ ਦੀ ਕਲਾ ਦਾ ਪ੍ਰਦਰਸ਼ਨ ਕੀਤਾ।
ਉਹਨਾਂ ਵਲੋਂ ਬਣਾਏ ਗਏ ਖਾਣੇ ਦੀ ਖੁਸ਼ਬੂ ਨਾਲ ਹੀ ਸਭ ਦੇ ਮੂੰਹ ਵਿੱਚ ਪਾਣੀ ਆ ਰਿਹਾ ਸੀ।
ਸਾਰੇ ਖਾਣੇ ਸਵਾਦ ਹੋਣ ਦੇ ਨਾਲ-ਨਾਲ ਨਿਉਟ੍ਰੀਸ਼ਿਅਸ ਵੀ ਸਨ। ਵਿਦਿਆਰਥੀਆਂ ਨੇ ਕਈ ਪ੍ਰਕਾਰ
ਦੇ ਸਨੈਕਸ ਜਿਵੇਂ ਬਰਗਰ, ਕੇਕ, ਸੈਂਡਵਿਚ, ਆਮਪਾਪੜ ਅਤੇ ਪਾਨ ਨਾਲ ਤਿਆਰ ਮਿਠਾਈਆਂ ਵੀ
ਬਣਾਈਆਂ। ਇਸ ਨਾਨ-ਫਾਇਰ ਕੁਕਿੰਗ ਪ੍ਰਤਿਯੋਗਿਤਾ ਵਿੱਚ ਟੀਮ 'ਐਮਰਾਲਡ' ਪਹਿਲੇ ਸਥਾਨ ਤੇ
ਰਹੀ, ਟੀਮ 'ਜਸਟ ਵਾਓ' ਨੂੰ ਦੂਜਾ ਅਤੇ ਟੀਮ 'ਜਸਟ ਬੇਕਰਜ਼' ਨੂੰ ਤੀਜਾ ਅਤੇ 'ਕੁਕਿੰਗ
ਕਾਸਲ' ਨੂੰ ਚੌਥਾ ਸਥਾਨ ਮਿਲਿਆ। 'ਲਿਟਲ ਸ਼ੈਫ ਸਟੂਡੀÀ' ਟੀਮ ਨੂੰ ਹੌਂਸਲਾ ਅਫਜਾਈ
ਪੁਰਸਕਾਰ ਮਿਲਿਆ। ਜੱਜ ਦੀ ਭੂਮਿਕਾ ਸ਼੍ਰੀਮਤੀ ਭਾਰਤੀ ਅਤੇ ਸ਼੍ਰੀਮਤੀ ਗਗਨਦੀਪ ਨੇ ਨਿਭਾਈ।
ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ
ਕਿਹਾ ਕਿ ਅਜਿਹੀਆਂ ਗਤਿਵਿੱਧੀਆਂ ਰਾਂਹੀ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਦਾ ਵਿਕਾਸ
ਹੁੰਦਾ ਹੈ ਅਤੇ ਉਹਨਾਂ ਨੂੰ ਕੁਝ ਨਾ ਕੁਝ ਨਵਾਂ ਕਰਨ ਦੀ ਇੱਛਾ ਹੁੰਦੀ ਰਹਿੰਦੀ ਹੈ।
ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...