ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਲਈ ਦਾਖਲਾ ਫਾਰਮ 1 ਦਸੰਬਰ 2018 ਨੂੰ ਉਪਲੱਬਧ : ਆਲਲਾਈਨ ਸੁਵਿਧਾ ਵੀ ਆਰੰਭ
ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਲੋਹਾਰਾਂ, ਕੈਂਟ ਜੰਡਿਆਲਾ ਰੋਡ ਬ੍ਰਾਂਚ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ (ਬੌਰੀ ਮੈਮੋਰੀਅਲ ਐਜ਼ੁਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ ਚਲਾਏ ਜਾ ਰਹੇ) ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਜਮਾਤਾਂ ਦੇ ਲਈ ਦਾਖਲਾ ਫਾਰਮ ਕੇਵਲ 1 ਦਸੰਬਰ, 2018 ਨੂੰ ਹੀ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਦੱਸਿਆ ਕਿ ਇਸ ਸਾਲ ਤੋਂ ਦਾਖਲਾ ਫਾਰਮ ਪ੍ਰਾਪਤ ਕਰਨ ਦੇ ਲਈ ਆਨਲਾਈਨ ਸੁਵਿਧਾ ਵੀ ਆਰੰਭ ਕੀਤੀ ਗਈ ਹੈ। ਇਸ ਵਾਸਤੇ ਮਾਤਾ-ਪਿਤਾ ਨੂੰ ਸਕੂਲ ਦੀ ਵੈਬ-ਸਾਈਟ www.ihgi.in ਉੱਤੇ ਕਲਿੱਕ ਕਰਨਾ ਹੋਵੇਗਾ। ਇਨੋਸੈਂਟ ਹਾਰਟਸ ਦੀ ਲੋਹਾਰਾਂ ਬ੍ਰਾਂਚ ਵਿੱਚ ਕੇ.ਜੀ. 1 ਵਿੱਚ ਦਾਖਲਾ ਲੈਣ ਸੰਬੰਧੀ ਦਾਖਲਾ ਫਾਰਮ ਕੇਵਲ 3 ਦਸੰਬਰ, 2018 ਨੂੰ ਮਿਲਣਗੇ, ਜੋ ਇਨੋਸੈਂਟ ਹਾਰਟਸ ਦੀ ਜੀ.ਐਮ.ਟੀ. ਅਤੇ ਲੋਹਾਰਾਂ ਬ੍ਰਾਂਚ ਵਿੱਚ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ ਕੈਂਪਸ ਕੈਂਟ ਜੰਡਿਆਲਾ ਰੋਡ ਵਿੱਚ ਕੇ.ਜੀ. 1, ਕੇ.ਜੀ. 2 ਅਤੇ ਜਮਾਤ ਤੀਸਰੀ ਤੋਂ ਅੱਠਵੀਂ ਤੱਕ ਦੇ ਲਈ ਦਾਖਲਾ ਫਾਰਮ 3 ਦਸੰਬਰ, 2018 ਤੋਂ ਮਿਲਣੇ ਆਰੰਭ ਹੋ ਜਾਣਗੇ, ਜੋ ਇਨੋਸੈਂਟ ਹਾਰਟਸ ਦੇ ਜੀ.ਐਮ.ਟੀ. ਕੈਂਪਸ ਅਤੇ ਕੈਂਟ ਜੰਡਿਆਲਾ ਰੋਡ ਕੈਂਪਸ ਵਿੱਚ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ 'ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ' ਨੂਰਪੁਰ ਕੈਂਪਸ ਵਿੱਚ ਕੇ.ਜੀ. 1 ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਦੇ ਦਾਖਲਾ ਫਾਰਮ 3 ਦਸੰਬਰ, 2018 ਤੋਂ ਮਿਲਣੇ ਆਰੰਭ ਹੋ ਜਾਣਗੇ, ਜੋ ਇੰਟਰਨੈਸ਼ਨਲ ਸਕੂਲ ਨੂਰਪੁਰ ਕੈਂਪਸ ਵਿੱਚ ਉਪਲਬੱਧ ਹੋਣਗੇ।
ਉਹਨਾਂ ਨੇ ਦੱਸਿਆ ਕਿ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ ਚੱਲ ਰਹੇ ਸਾਰੇ ਸਕੂਲ ਇੱਕ ਨਿਸ਼ਚਿਤ ਉਦੇਸ਼ ਦੇ ਨਾਲ ਅੱਗੇ ਵੱਧ ਰਹੇ ਹਨ ਅਤੇ ਸਿੱਖਿਆ ਦੇ ਖੇਤਰ ਨੂੰ ਨਵੇਂ ਮੁਕਾਮ ਹਾਸਲ ਕਰ ਰਹੇ ਹਨ।
ਉਹਨਾਂ ਨੇ ਦੱਸਿਆ ਕਿ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ ਚੱਲ ਰਹੇ ਸਾਰੇ ਸਕੂਲ ਇੱਕ ਨਿਸ਼ਚਿਤ ਉਦੇਸ਼ ਦੇ ਨਾਲ ਅੱਗੇ ਵੱਧ ਰਹੇ ਹਨ ਅਤੇ ਸਿੱਖਿਆ ਦੇ ਖੇਤਰ ਨੂੰ ਨਵੇਂ ਮੁਕਾਮ ਹਾਸਲ ਕਰ ਰਹੇ ਹਨ।