ਇੰਨੋਸੈਂਟ ਹਾਰਟਸ ਵਿੱਚ ਸਾਲਾਨਾ ਸਮਾਰੋਹ ਦਾ ਆਯੋਜਨ ਵਿਧੀ ਜੈਨ ਨੂੰ ਮਿਲਿਆ 'ਸਟੂਡੈਂਟ ਆਫ ਦ ਈਯਰ ਅਵਾਰਡ' ਇਨਾਮ ਲੈ ਕੇ ਬੱਚਿਆਂ ਦੇ ਖਿੜੇ ਚਿਹਰੇ
ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਤਹਿਤ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿੱਚ ਸਾਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਦੇ ਰੂਪ ਵਿੱਚ ਜਲੰਧਰ ਸ਼ਹਿਰ ਦੇ ਮੇਅਰ ਸ਼੍ਰੀ ਜਗਦੀਸ਼ ਰਾਜ ਰਾਜਾ ਪੁੱਜੇ ਅਤੇ ਸਨਮਾਨਯੋਗ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਦਿਨੇਸ਼ ਅਗਰਵਾਲ ਸ਼ਾਮਿਲ ਹੋਏ। ਪ੍ਰੋਗ੍ਰਾਮ ਦੇ ਆਰੰਭ ਵਿੱਚ ਮਾਂ ਸਰਸਵਤੀ ਦੇ ਸ਼ਲੋਕ ਦੇ ਨਾਲ ਜਯੋਤੀ ਜਲਾਈ ਗਈ ਅਤੇ ਉਪਰੰਤ ਬੱਚਿਆਂ ਨੇ ਸ਼ਿਵ ਆਰਾਧਨਾ ਪ੍ਰਸਤੁਤ ਕੀਤੀ। ਸਾਲ 2017-18 ਵਿੱਚ ਦੱਸਵੀਂ ਅਤੇ ਬਾਰ•ਵੀਂ ਜਮਾਤ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨੇ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਹਰ ਸਾਲ ਦੀ ਤਰ•ਾਂ ਇਸ ਸਾਲ ਵੀ 11ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ ਦੇ ਚੈਕ ਭੇਂਟ ਕੀਤੇ ਗਏ। ਵਿਧੀ ਜੈਨ ਨੂੰ ਉਸਦੇ ਸੰਪੂਰਨ ਨਤੀਜੇ ਦੇਖਦੇ ਹੋਏ 'ਸਟੂਡੈਂਟ ਆਫ ਦ ਈਯਰ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਜੀਫੇ ਦੀ ਰਾਸ਼ੀ ਅਰਚਿਤ ਅਤੇ ਧਰੁਵ ਅਗਰਵਾਲ ਦੀ ਯਾਦ ਵਿੱਚ ਉਹਨਾਂ ਦੇ ਪਿਤਾ ਸ਼੍ਰੀ ਦਿਨੇਸ਼ ਅਗਰਵਾਲ ਨੇ 5100/- ਦੇ ਰੂਪ ਵਿੱਚ ਨਕਦ ਭੇਂਟ ਕੀਤੀ। ਇਸ ਮੌਕੇ 'ਤੇ 355 ਬੱਚਿਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਅੰਤਰਾਸ਼ਟਰੀ, ਰਾਸ਼ਟਰੀ, ਰਾਜ ਅਤੇ ਜ਼ਿਲ•ਾ ਪੱਧਰ ਤੇ ਜੇਤੁ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਫੀਸ ਵਿੱਚ ਵੀ ਰਾਹਤ ਪ੍ਰਦਾਨ ਕੀਤੀ। ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤੀ ਨੇ ਬੌਰੀ ਮੈਮੋਰੀਅਲ ਟਰੱਸਟ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਅਤੇ ਯਤਨਾਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਦੱਸਿਆ ਕਿ ਨਾ ਕੇਵਲ ਪੜ•ਾਈ, ਬਲਕਿ ਮੈਡੀਕਲ ਦੇ ਖੇਤਰ ਵਿੱਚ ਵੀ ਟਰੱਸਟ ਨੇ ਸਮਾਜ ਦੇ ਲਈ ਫ੍ਰੀ ਮੈਡੀਕਲ ਕੈਂਪ ਲਗਾ ਕੇ ਅਤੇ ਜ਼ਰੂਰਤਮੰਦਾਂ ਨੂੰ ਮੁਫ਼ਤ ਦਵਾਈਆਂ ਵੰਡ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਟਰੱਸਟ ਹਰ ਸਾਲ ਜ਼ਰੂਰਤਮੰਦ ਬੱਚਿਆ ਦੀ ਆਰਥਿਕ ਤੌਰ 'ਤੇ ਮਦਦ ਕਰਦਾ ਹੈ। ਬੱਚਿਆਂ ਦੀ ਮਦਦ ਲਈ ਲਗਪਗ 56 ਲੱਖ 19 ਹਜਾਰ 989 ਰੁਪਏ ਦੀ ਰਾਸ਼ੀ ਖਰਚ ਕੀਤੀ ਜਾਂਦੀ ਹੈ। ਇਸ ਮੌਕੇ 'ਤੇ ਸਕੂਲ ਮੈਗਜੀਨ 'ਨਿਊਜ਼ ਐਂਡ ਵਿਊਜ਼' ਦੀ ਵੀ ਘੁੰਡ ਚੁਕਾਈ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥੀਆਂ ਨੇ ਬੇਹੱਦ ਖੂਬਸੂਰਤੀ ਨਾਲ ਨਿਭਾਈ। ਮੁੱਖ ਮਹਿਮਾਨ ਸ਼੍ਰੀ ਜਗਦੀਸ਼ ਰਾਜ ਰਾਜਾ ਨੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੌਰੀ ਮੈਮੋਰੀਅੱਲ ਟਰਸੱਟ ਦੁਆਰਾ ਸਮੁੱਚੇ ਸਮਾਜ ਲਈ ਕੀਤੇ ਜਾ ਰਹੇ ਯਤਨ ਅਤੇ ਕਾਰਜ ਅਤਿ ਸ਼ਲਾਘਾਯੋਗ ਹਨ। ਪ੍ਰੋਗਰਾਮ ਦੇ ਅੰਤ ਵਿੱਚ ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ, ਡਾਕਟਰ ਚੰਦਰ ਬੌਰੀ ਸੈਕ੍ਰੇਟਰੀ ਮੈਡੀਕਲ ਸਰਵਿਸ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤੀ ਨੇ ਮੁੱਖ-ਮਹਿਮਾਨ ਨੂੰ ਯਾਦਗਾਰੀ ਚਿੰਨ ਪ੍ਰਦਾਨ ਕਰਕੇ ਸਨਮਾਨਿਤ ਕੀਤਾ।