ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਨੇ ਮਿਲਜੁਲ ਕੇ ਧੂਮਧਾਮ ਨਾਲ ਮਨਾਇਆ ਯੂਫੋਰੀਆ-2018=ਮਿੱਟੀ ਨਾਲ ਜੁੜ ਕੇ ਸਿਹਤਮੰਦ ਰਹਿਣ ਦਾ ਦਿੱਤਾ ਸੰਦੇਸ਼
ਇਨੋਸੈਂਟ ਹਾਰਟਸ ਸਕੂਲ ਵਲੋਂ 'ਊਰਜਾ' ਥੀਮ ਦੇ ਤਹਿਤ ਮਿੱਟੀ ਨਾਲ ਜੁੜ ਕੇ ਸਿਹਤਮੰਦ ਅਤੇ
ਸਸ਼ਕਤ ਬਨਣ ਦਾ ਸੰਦੇਸ਼ ਦਿੰਦੇ ਹੋਏ 'ਯੂਫੋਰੀਆ-2018' ਧੂਮਧਾਮ ਨਾਲ ਮਨਾਇਆ ਗਿਆ। ਪੜਾਈ
ਅਤੇ ਅਨੁਸ਼ਾਸਨ ਲਈ ਵਚਨਬੱਧ ਵਿਦਿਆਰਥੀਆਂ ਨੇ ਕਾਰਨਿਵਲ ਯੂਫੋਰੀਆ-2018 ਦੇ ਦੌਰਾਨ
ਵੱਖ-ਵੱਖ ਗਤਿਵਿੱਧੀਆਂ ਦਾ ਬਹੁਤ ਆਨੰਦ ਲਿਆ। ਇਸ ਕਾਰਨਿਵਲ ਵਿੱਚ ਇਨੋਸੈਂਟ ਹਾਰਟਸ ਗ੍ਰੀਨ
ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਸਕੂਲ ਦੇ ਵਿਦਿਆਰਥੀਆਂ
ਨੇ ਉਤਸਾਹ ਨਾਲ ਹਿੱਸਾ ਲਿਆ। ਮੁੱਖ ਮਹਿਮਾਨ ਦੇ ਰੂਪ ਵਿੱਚ ਸ. ਗੁਰਪ੍ਰੀਤ ਸਿੰਘ ਭੁੱਲਰ
(ਆਈ.ਪੀ.ਐਸ. ਪੁਲਿਸ ਕਮਿਸ਼ਨਰ) ਵਿਸ਼ੇਸ਼ ਰੂਪ ਵਿੱਚ ਪੁੱਜੇ। ਉਹਨਾਂ ਦਾ ਸਵਾਗਤ ਬੌਰੀ
ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਅਤੇ
ਮੈਡੀਕਲ ਸਰਵਿਸਸ ਸਕੱਤਰ ਡਾ. ਚੰਦਰ ਬੌਰੀ ਅਤੇ ਮੈਨਜਮੈਂਟ ਦੇ ਪ੍ਰਮੁੱਖ ਅਧਿਕਾਰੀਆਂ ਨੇ
ਕੀਤਾ। ਮੁੱਖ ਮਹਿਮਾਨ ਨੇ ਹਵਾ ਵਿੱਚ ਗੁਬਾਰੇ ਉਡਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਿਸ ਨਾਲ
ਪ੍ਰੋਗ੍ਰਾਮ ਦੀ ਸ਼ੁਰੂਆਤ ਹੋਈ। ਇਸ ਮੌਕੇ ਸ਼ਹਿਰ ਦੇ ਕਈ ਪ੍ਰਸਿੱਧ ਅਤੇ ਮੰਨੇ-ਪ੍ਰਮੰਨੇ
ਵਿਅਕਤੀ ਮੌਜੂਦ ਸਨ। ਸਭ ਤੋਂ ਪਹਿਲਾ ਸਕੂਲ ਗੀਤ 'ਵੀ ਆਰ ਇਨੋਸੈਂਟ...' ਪੇਸ਼ ਕੀਤਾ ਗਿਆ।
ਇਸ ਤੋਂ ਬਾਦ ਸਪੋਰਟਸ ਥੀਮ ਦੇ ਤਹਿਤ ਊਰਜਾ ਨਾਲ ਭਰਪੂਰ ਡਾਂਸ ਪੇਸ਼ ਕੀਤਾ ਗਿਆ। ਹਰੇਕ ਖੇਡ
ਨੂੰ ਡਾਂਸ ਰਾਂਹੀ ਦਿਲ ਖਿਚਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ਸਾਰੇ ਵਿਦਿਆਰਥੀਆਂ ਦੀ
ਪੇਸ਼ਕਾਰੀ ਨੇ ਸਮਾਂ ਬਨੰ ਦਿੱਤਾ। ਡਾ. ਅਨੂਪ ਬੌਰੀ ਅਤੇ ਡਾ. ਚੰਦਰ ਬੌਰੀ ਨੇ ਮੁੱਖ
ਮਹਿਮਾਨ ਨੂੰ ਸਮਰਿਤੀ-ਚਿਨੰ ਦੇ ਕੇ ਸਨਮਾਨਿਤ ਕੀਤਾ। ਲੋਹਾਰਾਂ ਕੈਂਪਸ ਵਿੱਚ ਬੂਟੇ ਵੀ
ਲਗਾਏ ਗਏ ਅਤੇ ਬੱਚਿਆਂ ਨੇ ਬਹੁਤ ਸਾਰੇ ਸਟਾਲ ਵੀ ਲਗਾਏ। ਸਾਇੰਸ ਕਲਬ ਦੇ ਬੱਚਿਆਂ ਨੇ
ਸਾਇੰਸ ਮਾਡਲ ਦੀ ਪ੍ਰਦਰਸ਼ਨੀ ਲਗਾਈ ਜਿਸ ਨੂੰ ਬੱਚਿਆਂ ਨੇ ਮਹਿਮਾਨਾਂ ਨੂੰ ਬਹੁਤ ਵਿਸਤਾਰ
ਨਾਲ ਸਮਝਾਇਆ। ਕਲੱਬ ਵੱਲੋਂ ਥ੍ਰੀ-ਡੀ ਮੂਵੀ ਦਾ ਆਯੋਜਨ ਵੀ ਕੀਤਾ ਗਿਆ। ਈਕੋ ਕਲੱਬ ਦੇ
ਬੱਚਿਆਂ ਨੇ 'ਸਵੱਛ ਭਾਰਤ ਸਵਸੱਥ ਭਾਰਤ' ਮੁਹਿੰਮ ਨੂੰ ਹੁਲਾਰਾ ਦੇਣ ਵਾਲੇ ਪ੍ਰਾਜੈਕਟ
ਬਣਾਏ ਅਤੇ ਲੋਕਾਂ ਨੂੰ ਸਮਝਾਇਆ ਕਿ ਆਪਣੇ ਆਸ-ਪਾਸ ਦੇ ਮਾਹੌਲ ਨੂੰ ਕਿਵੇਂ ਸਾਫ-ਸੁਥਰਾ
ਰੱਖਣਾ ਹੈ। ਕਾਰਨਿਵਲ ਵਿੱਚ ਪੰਜਾਬੀ ਸਭਿਆਚਾਰ ਤੇ ਅਧਾਰਿਤ ਇਕ ਕਵਿਜ਼ ਆਯੋਜਿਤ ਕੀਤਾ ਗਿਆ
ਜਿਸ ਵਿੱਚ ਜਵਾਬ ਦੇਣ ਵਾਲਿਆਂ ਨੂੰ ਪੁਰਸਕਾਰ ਦਿੱਤੇ ਗਏ। ਇਸ ਨੇ ਨਾਲ ਹੀ ਫੈਂਸੀ ਡਰੈਸ
ਮੁਕਾਬਲਾ, ਸੋਲੋ ਡਾਂਸ ਮੁਕਾਬਲਾ, ਕਲਰਿੰਗ ਮੁਕਾਬਲਾ, ਰੈਂਪ ਵਾਕ ਆਦਿ ਵੀ ਆਯੋਜਿਤ ਕੀਤੇ
ਗਏ। ਫੂਡ ਜ਼ੋਨ ਵਿੱਚ ਸਭ ਨੇ ਸੈਂਟਰਲ ਗ੍ਰੀਨ ਵਲੋਂ ਲਗਾਏ ਗਏ ਫੂਡ ਸਟਾਲਾਂ ਦਾ ਭਰਪੂਰ
ਆਨੰਦ ਲਿਆ। ਨੁਕੱੜ ਨਾਟਕ ਰਾਂਹੀ ਟੈਕਸ ਅਦਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ
ਹੀ ਕਿਡਸ ਜ਼ੋਨ ਵਿੱਚ ਨਿੱਕੇ ਬੱਚਿਆਂ ਨੇ ਰਾਇਡਜ਼ ਦਾ ਮਜ਼ਾ ਲਿਆ। ਗੇਮ ਜ਼ੋਨ ਵਿੱਚ ਵੀ
ਬੱਚਿਆਂ ਨੇ ਕਈ ਪ੍ਰਕਾਰ ਦੀਆਂ ਖੇਡਾਂ ਦਾ ਆਨੰਦ ਉਠਾਇਆ। ਇਸ ਮੌਕੇ ਐਫ.ਐਮ. ਰੇਡੀਓ ਦੇ
ਆਰ.ਜੇ. ਨੇ ਵੀ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ
ਗਏ। ਜੱਜ ਦੀ ਭੂਮਿਕਾ ਨਿਭਾਉਣ ਵਾਲੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗ੍ਰਾਮ ਦੇ ਅੰਤ ਵਿੱਚ ਰੈਫਲ ਡਰਾਅ ਕੱਢਿਆ ਗਿਆ ਜਿਸ ਵਿੱਚ ਲੋਕਾਂ ਨੇ ਬਹੁਤ ਉਤਸਾਹ
ਦਿਖਾਇਆ। ਸਭ ਤੋਂ ਵੱਧ ਦਿਲ ਖਿਚਵਾਂ ਸੀ ਵਿਦਿਆਰਥੀਆਂ ਵਲੋਂ ਖੁਦ ਮੰਚ ਸੰਚਾਲਨ ਕਰਨਾ।
'ਯੂਫੋਰੀਆ-2018' ਬੇਹੱਦ ਉਤਸਾਹ ਅਤੇ ਜੋਸ਼ ਨਾਲ ਸਮਪੂਰਨ ਹੋਇਆ।