ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਬ੍ਰਾਂਚ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਬੱਚਿਆਂ ਨੇ ਅੰਗ੍ਰੇਜ਼ੀ ਕਵਿਤਾ ਪਾਠ ਮੁਕਾਬਲੇ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਕਵਿਤਾਵਾਂ ਸੁਣਾਉਂਦੇ ਹੋਏ ਬੱਿਚਆਂ ਨੇ ਪ੍ਰਾਪਸ ਦਾ ਵੀ ਇਸਤੇਮਾਲ ਕੀਤਾ। ਵਿਭਿੰਨ ਵਿਸ਼ਿਆਂ ਉੱਤੇ ਕਵਿਤਾਵਾਂ ਸੁਣਾਉਂਦੇ ਹੋਏ ਬੱਚਿਆਂ ਨੇ ਫਲੈਸ਼ ਕਾਰਡਸ ਦਾ ਵੀ ਪ੍ਰਯੋਗ ਕੀਤਾ। ਸਾਰੀਆਂ ਕਵਿਤਾਵਾਂ ਵਿੱਚ ਵਿਸ਼ੇਸ਼ ਸੰਦੇਸ਼ ਨਾਲ ਸਨ। ਉਹਨਾਂ ਨੇ ਮਾਈ ਮਾਮ, ਡੌਂਟ ਕਟ ਟ੍ਰੀ, ਸੇਵ ਵਾਟਰ, ਗਰਲ ਚਾਈਲਡ, ਡੋਂਟ ਯੂਜ਼ ਪਾਲੀਬੈਗ, ਈਟਿੰਗ ਹੈਬਿਟ, ਗੁਡ ਮੈਨਰਸ ਆਦਿ ਉੱਤੇ ਕਵਿਤਾਵਾਂ ਪੇਸ਼ ਕੀਤੀਆਂ। ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ), ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਦੇ ਆਤਮ-ਵਿਸ਼ਵਾਸ਼ ਦੀ ਪ੍ਰਸੰਸਾ ਕੀਤੀ। ਉਹਨਾਂ ਦੱਿਸਆ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਮੰਚ ਦਾ ਡਰ ਦੂਰ ਹੁੰਦਾ ਹੈ ਅਤੇ ਆਤਮ-ਵਿਸ਼ਵਾਸ ਵੱਧਦਾ ਹੈ। ਜੀ.ਐਮ.ਟੀ. ਬ੍ਰਾਂਚ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਨਾਮ ਹਨ-ਕਾਵਿਆ ਬਹਿਲ, ਕਾਵਿਆ ਸ਼ਰਮਾ, ਹਰਸੀਸ ਸਿੰਘ, ਰਸ਼ਿਕਾ, ਅਨਾਹਿਤਾ, ਕਾਵਿਆ, ਸਵਰਿਤ, ਨਵਿਕਾ, ਪ੍ਰਣਵ, ਸ਼ਿਰਾਂਗ ਚੱਢਾ। ਕੈਂਟ ਜੰਡਿਆਲਾ ਰੋਡ ਵਿੱਚ ਆਦਵਿਕ ਖੋਸਲਾ, ਵ੍ਰਿਤੀ ਸ਼ਰਮਾ, ਤਮੰਨਾ, ਰਾਇਲ ਵਰਲਡ ਬ੍ਰਾਂਚ ਵਿੱਚ ਹਰਲੀਨ, ਪ੍ਰਭਜੋਤ, ਸਰਗੁਨ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੋਹਾਰਾਂ ਬ੍ਰਾਂਚ ਵਿੱਚ ਕੁੰਸ਼ ਚੱਢਾ, ਯੁਵਰਾਜ ਸ਼ਰਮਾ, ਸਾਵੀ ਟੰਡਨ, ਮਯੰਕ ਬਤਰਾ, ਵਾਨਿਆ ਠਾਕੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਜਿੱਤਣ ਵਾਲੇ ਬੱਚਿਆਂ ਨੂੰ ਪ੍ਰਮਾਣ-ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਟ੍ਰੈਫਿਕ ਜਾਗਰੂਕਤਾ ਫੈਲਾਉਣ ਲਈ ਟ੍ਰੈਫਿਕ ਐਜੁਕੇਸ਼ਨ ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜੋ ਵਿਸ਼ੇਸ਼ ਤੌਰ ਤੇ ਬਸ ਡਰਾਈਵਰਾਂ, ਅਟੈਂਡੈਂਟ ਅਤੇ ਬਸ ਹੈਲਪਰਾਂ (ਮੇਡ) ਲਈ ਸੀ। ਇਹ ਸੈਮੀਨਾਰ ਪੁਲਿਸ ਕਮਿਸ਼ਨਰ ਜਲੰਧਰ ਪਰਵੀਨ ਕੁਮਾਰ ਸਿਨਹਾ (ਆਈ.ਪੀ.ਐਸ.) ਅਤੇ ਕੁਲਵੰਤ ਸਿੰਘ (ਏ.ਡੀ.ਸੀ.ਪੀ. ਟ੍ਰੈਫਿਕ) ਦੇ ਹੁਕਮ ਅਨੁਸਾਰ ਕਮਿਸ਼ਨਰੇਟ ਜਲੰਧਰ ਦੇ ਟ੍ਰੈਫਿਕ ਐਜੁਕੇਸ਼ਨ ਸੈਲ ਵਲੋਂ ਕੀਤਾ ਗਿਆ। ਏ.ਐਸ.ਆਈ. ਸ਼ਮਸ਼ੇਰ ਸਿੰਘ ਨੇ 'ਸੇਫ ਸਕੂਲ ਵਾਹਨ' ਸਕੀਮ ਨਾਲ ਸਭ ਨੂੰ ਜਾਣੂ ਕਰਵਾਇਆ। ਹੈਡ ਕਾਂਸਟੇਬਲ ਰਮੇਸ਼ ਕੁਮਾਰ ਨੇ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਚਿੰਨ•ਾਂ ਪ੍ਰਤੀ ਬਸ ਚਾਲਕਾਂ ਨੂੰ ਜਾਗਰੂਕ ਕੀਤਾ। ਸ਼ਮਸ਼ੇਰ ਸਿੰਘ, ਏ.ਐਸ.ਆਈ. ਨੇ ਸਾਰੇ ਬਸ ਡਰਾਈਵਰਾਂ, ਕੰਡਕਟਰਾਂ ਅਤੇ ਹੈਲਪਰਾਂ ਨੂੰ ਸੰਹੁ ਚੁਕਾਈ ਕਿ ਉਹ ਸਭ ਟ੍ਰੈਫਿਕ ਨਿਯਮਾਂ ਦਾ ਪਾਲਣ ਆਪਣਾ ਫਰਜ਼ ਸਮਝ ਕੇ ਕਰਨਗੇ। ਉਹਨਾਂ ਨੇ ਸਭ ਨੂੰ ਦੱਸਿਆ ਕਿ ਉਹਨਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕਿਹੋ ਜਿਹਾ ਬਰਤਾਵ ਕਰਨਾ ਚਾਹੀਦਾ ਹੈ। ਉਹਨਾਂ ਮੌਕੇ ਤੇ ਮੌਜੂਦ ਲੋਕਾਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਡਾਇਰੈਕਟਰ ਪ੍ਰਿੰਸੀਪਲ (ਸਕੂਲਜ਼) ਧੀਰਜ ਬਨਾਤੀ, ਕਾਰਜਕਾਰੀ ਅਧਿਕਾਰੀ ਮਨੀਸ਼ ਜੋਸ਼ੀ, ਸੀਨੀਅਰ ਟਰਾਂਸਪੋਰਟ ਇੰਚਾਰਜ ਸਤੀਸ਼ ਕੁਮਾਰ ਇਸ ਸੈਮੀਨਾਰ ਵਿੱਚ ਮੌਜੂਦ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਇਸ ਮੌਕੇ ਕਿਹਾ ਕਿ ਟ੍ਰੈਫਿਕ ਪੁਲਿ...