ਸ. ਸਤਨਾਮ ਸਿੰਘ ਮੈਮੋਰੀਅਲ ਇਨੋਸੈਂਟ ਹਾਰਟਸ ਮਲਟੀਸਪੈਸ਼ਲਟੀ ਹਸਪਤਾਲ ਜਿਸਦਾ ਮਕਸਦ ਘੱਟ ਕੀਮਤ ਤੇ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਦੇਣਾ, ਜੋਕਿ ਜਲੰਧਰ ਦੇ ਪ੍ਰਸਿੱਧ ਹਸਪਤਾਲਾਂ ਵਿੱਚੋਂ ਇੱਕ ਹੈ, ਦਿਲ ਦੇ ਰੋਗਾਂ ਦਾ ਵਿਭਾਗ ਸ਼ੁਰੂ ਕਰ ਦਿੱਤਾ ਗਿਆ ਹੈ। ਦਿਲ ਦੇ ਰੋਗਾਂ ਦੇ ਇਸ ਵਿਭਾਗ ਦਾ ਉਦਘਾਟਨ ਗੁਰਦੀਪ ਸਿੰਘ (ਡੀ.ਪੀ.ਜੀ.ਐਸ. ਗਰੁਪ) ਅਤੇ ਡਾ. ਵਿਜੇ ਮਹਾਜਨ ਨੇ ਕੀਤਾ। ਇਸ ਹਸਪਤਾਲ ਦੀ ਸਥਾਪਨਾ ਅਤੇ ਕੰਮਕਾਜ ਦੀ ਸ਼ੁਰੂਆਤ ਨਵੰਬਰ, 2016 ਵਿੱਚ ਹੋਈ ਸੀ। ਜਲੰਧਰ ਅਤੇ ਇਸਦੇ ਆਸਪਾਸ ਦੇ ਲੋਕਾਂ ਨੂੰ ਘੱਟ ਕੀਮਤ ਤੇ ਵਧੀਆ ਮੈਡੀਕਲ ਸੇਵਾਵਾਂ ਦੇਣ ਦੇ ਮਕਸਦ ਨਾਲ ਇਸ ਹਸਪਤਾਲ ਦੀ ਸਥਾਪਨਾ ਕੀਤੀ ਗਈ। ਟੈਗੋਰ ਹਾਰਟ ਕੇਅਰ ਸੈਂਟਰ ਦੀ ਮਦਦ ਨਾਲ ਇਸ ਹਸਪਤਾਲ ਵਿੱਚ ਵੀ ਹਾਰਟ ਕੇਅਰ ਸੈਂਟਰ ਸ਼ੁਰੂ ਕੀਤਾ। ਇਸ ਸ਼ੁਭ ਮੌਕੇ ਤੇ ਡਾ. ਮੁਨੀਸ਼ ਖੁਰਾਨਾ, ਡਾ. ਚੰਦਰ ਬੌਰੀ, ਡਾ. ਸੁਮਿਤ ਗੁਪਤਾ, ਡਾ. ਨਿਪੁਨ ਮਹਾਜਨ, ਡਾ. ਅਮਿਤ ਮਹਾਜਨ , ਡਾ. ਵਿਵੇਕ ਰਾਣਾ ਅਤੇ ਹਰਜੀਤ ਸਿੰਘ ਮੌਜੂਦ ਸਨ। ਇਨੋਸੈਂਟ ਹਾਰਟਸ ਦੇ ਸਕੱਤਰ ਡਾ. ਅਨੂਪ ਬੌਰੀ ਨੇ ਇਸ ਮੌਕੇ ਦੱਸਿਆ ਕਿ ਹੁਣ ਤੱਕ ਹਸਪਤਾਲ ਵੱਲੋਂ ਮੈਡੀਸਨ ਅਤੇ ਮੈਡੀਕਲ ਅਮਰਜੈਂਸੀ ਵਰਗੀਆਂ ਸੇਵਾਵਾਂ ਦਿੱਤੀਆਂ ਜਾ ਰਿਹੀਆਂ ਸਨ। ਡਾ. ਅਨੂਪ ਬੌਰੀ ਨੇ ਅੱਗੇ ਦੱਸਿਆ ਕਿ ਹਸਪਤਾਲ ਵਿੱਚ ਬਹੁਤ ਵਧੀਆ, ਪੜੇ-ਲਿਖੇ ਅਤੇ ਅਨੁਭਵੀ ਡਾਕਟਰਾਂ ਦੀ ਟੀਮ ਹੈ ਜੋ 24*7 ਹਾਦਸੇ ਦੇ ਕੇਸਾਂ ਵਿੱਚ ਅਤੇ ਟਰਾਮਾ ਕੇਸਾਂ ਵਿੱਚ ਅਮਰਜੈਂਸੀ ਸੇਵਾਵਾਂ ਦੇ ਰਹੀ ਹੈ। ਹਸਪਤਾਲ ਕੋਲ ਆਪਣੀ ਕੰਪਿਉਟਰੀਕ੍ਰਿਤ ਲੈਬ, ਫਾਰਮੇਸੀ ਅਤੇ ਐਮਬੁਲੈਂਸ ਸੇਵਾ ਉਪਲਬੱਧ ਹੈ। ਮਰੀਜਾਂ ਲਈ ਦਿਨ-ਰਾਤ ਮੈਡੀਕਲ ਮਾਹਿਰ ਮੌਜੂਦ ਰਹਿੰਦੇ ਹਨ। ਸਮੇਂ-ਸਮੇਂ ਸਿਰ ਹਸਪਤਾਲ ਵੱਲੋਂ ਨੇੜਲੇ ਪਿੰਡਾਂ ਵਿੱਚ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਏ ਜਾਂਦੇ ਹਨ।
ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...