ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਵਿਦਿਆਰਥੀ ਮੈਰੀਅਟ ਚੇਨ ਲਈ ਚੁਣੇ ਗਏ। ਹੋਟਲ ਮੈਨੇਜਮੈਂਟ ਦੇ ਪ੍ਰੀਤੀ, ਗੁਰਪ੍ਰੀਤ, ਲਵਪ੍ਰੀਤ ਦੀ ਚੋਣ ਗੁੜਗਾਂਵ ਦੇ ਕੰਟਰੀਯਾਰਡ, ਮੈਰੀਅਟ ਲਈ ਐਫ ਐਂਡ ਬੀ. ਸਰਵਿਸ ਵਿੱਚ ਗੈਸਟ ਸਰਵਿਸ ਸਹਾਇਕ ਵਜੋਂ ਕੀਤੀ ਗਈ। ਇਹ ਇਕ ਸਾਂਝੀ ਪਲੇਸਮੈਂਟ ਮੁੰਹਿਮ ਸੀ ਜਿਸ ਵਿੱਚ ਸੀ.ਟੀ. ਇੰਸਟੀਟਯੂਟ, ਦੋਆਬਾ ਕਾਲਜ, ਪੀ.ਸੀ.ਟੀ.ਈ. ਲੁਧਿਆਣਾ, ਡਿਪਸ ਇੰਸਟੀਟਯੂਟ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨੋਸੈਂਟ ਹਾਰਟਸ ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਨਜ਼ਰ ਆਏ ਅਤੇ ਇਸ ਲਈ ਉਹਨਾਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਸਿਰ ਸਿਹਰਾ ਬੰਨਿਆ। ਕੰਪਨੀ ਦੇ ਐਚ.ਆਰ. ਮੈਨੇਜਰ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਨਜ਼ਰ ਆਏ। ਉਹਨਾਂ ਕਿਹਾ ਕਿ ਕਾਲਜ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਵਾਈ ਗਈ ਹੈ।
ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਅਨੁਭਵ ਨੇ ਦੱਸਿਆ ਕਿ ਇਸ ਚੋਣ ਦੌਰਾਨ ਤਿੰਨ ਰਾਉਂਡ ਕਰਵਾਏ ਗਏ। ਪਹਿਲਾ ਰਾਉਂਡ ਲਿਖਤੀ ਟੈਸਟ ਦਾ ਸੀ, ਇਸ ਤੋਂ ਬਾਦ ਗਰੁਪ ਡਿਸਕਸ਼ਨ ਕਰਵਾਈ ਗਈ ਅਤੇ ਆਖਰੀ ਰਾਉਂਡ ਆਹਮੋ-ਸਾਹਮਣੇ ਇੰਟਰਵਿਉ ਦਾ ਸੀ।
ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾੱਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਵਿਦਿਆਰਥੀਆਂ ਅਤੇ ਸਟਾਫ ਤੇ ਮਾਣ ਹੈ। ਉਹਨਾਂ ਸਭ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।