ਇੰਨੋਸੈਂਟ ਹਾਰਟਸ ਸਕੂਲ ਦੇ ਬੱਚਿਆਂ ਨੇ ਆਮਦਨ ਵਿਭਾਗ ਦੁਆਰਾ ਕਰਵਾਈ ਗਈ ਗਤੀਵਿਧੀ 'ਏਕ ਰਿਸ਼ਤਾ-ਸਕੂਲ ਸੇ ਸਰਹੱਦ ਤਕ' ਦੇ ਤਹਿਤ 'ਨਵੇਂ ਸਾਲ ਅਤੇ ਗਣਤੰਤਰ ਦਿਵਸ' ਦੀ ਵਧਾਈ ਦੇ ਸੰਦੇਸ਼ ਭੇਜੇ। ਬੱਚਿਆਂ ਨੇ ਸਰਹੱਦ ਉੱਤੇ ਖੜ•ੇ ਸੈਨਿਕਾਂ ਦੇ ਲਈ ਦਿਲ ਖਿਚਵੇਂ ਕਾਰਡਸ ਬਣਾਏ ਅਤੇ ਉਹਨਾਂ ਵਿੱਚ ਸੰਦੇਸ਼ ਵੀ ਲਿਖੇ। ਵਿਦਿਆਰਥੀਆਂ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਉਹ ਸੈਨਿਕਾਂ ਉੱਤੇ ਮਾਣ ਕਰਦੇ ਹਨ, ਜੋ ਹਰ ਪ੍ਰਕਾਰ ਦੇ ਹਾਲਾਤ ਵਿੱਚ ਵੀ ਸਰਹੱਦ 'ਤੇ ਖੜ•ੇ ਰਹਿ ਕੇ ਸਾਡੀ ਰੱਖਿਆ ਕਰਦੇ ਹਨ। ਵਿਦਿਆਰਥੀਆਂ ਨੇ ਬੜੇ ਸੁੰਦਰ ਸੰਦੇਸ਼ ਦੇ ਨਾਲ ਪੱਤਰ ਵੀ ਲਿਖੇ। ਇਹ ਕਾਰਡਸ ਆਮਦਨ ਵਿਭਾਗ ਵਲੋਂ ਗੁਜਰਾਤ, ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ ਆਦਿ ਸਰਹਦਾਂ ਉੱਤੇ ਤਇਨਾਤ ਸੈਨਿਕਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਉਹਨਾਂ ਨੂੰ ਭੇਜੇ ਜਾਣਗੇ ਅਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਏਗਾ ਕਿ ਦੇਸ਼ ਲਈ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ। ਦੇਸ਼ ਦਾ ਹਰੇਕ ਨਾਗਰਿਕ ਭਾਰਤ ਨੂੰ ਮਜਬੂਤ ਅਤੇ ਖੁਸ਼ਹਾਲ ਬਣਾਉਣ ਲਈ ਉਹਨਾਂ ਦੇ ਨਾਲ ਰਹੇਗਾ। ਆਮਦਨ ਵਿਭਾਗ ਦੁਆਰਾ ਆਯੋਜਿਤ ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਦੇ ਮਨ ਵਿੱਚ ਦੇਸ਼ ਪ੍ਰਤੀ ਪ੍ਰੇਮ ਅਤੇ ਸਰਹੱਦ 'ਤੇ ਖੜੇ• ਸੈਨਿਕਾਂ ਦਾ ਧੰਨਵਾਦ ਕਰਨਾ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਬੱਚਿਆਂ ਨੂੰ ਸਰਹੱਦ 'ਤੇ ਤਾਇਨਾਤ ਸੈਨਿਕਾਂ ਦੇ ਕੰਮਾਂ ਤੋਂ ਜਾਣੂੰ ਕਰਵਾਇਆ ਅਤੇ ਉਹਨਾਂ ਨੂੰ ਦੱਸਿਆ ਕਿ ਉਹ ਕਿਸ ਤਰ•ਾਂ ਦੇਸ਼ ਦੀ ਰੱਖਿਆ ਦੇ ਲਈ ਆਪਣੀ ਜਾਨ ਦੀ ਬਾਜੀ ਲਗਾਉਂਦੇ ਹਨ।
ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।