ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਵਿਦਿਆਰਥੀ ਰਿਲਾਇੰਸ ਰਿਟੇਲ ਲਿਮਿਟਡ ਲਈ ਚੁਣੇ ਗਏ। ਐਮ.ਬੀ.ਏ. (ਆਖਰੀ ਸਾਲ) ਦੇ ਵਿਦਿਆਰਥੀ ਜ਼ਹੂਰ ਅਹਿਮਦ ਠਾਕਰੂ, ਸੁਮਨਪ੍ਰੀਤ ਕੌਰ ਅਤੇ ਅਭਿਸ਼ੇਕ ਨੂੰ 3 ਲੱਖ ਰੁਪਏ ਸਲਾਨਾ ਪੈਕੇਜ ਤੇ ਫੈਸ਼ਨ ਕੰਸਲਟੈਂਟ ਵਜੋਂ ਚੁਣਿਆ ਗਿਆ। ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਜ਼ਰ ਆਏ ਅਤੇ ਉਹਨਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਸਿਰ ਬੰਨਿ•ਆ। ਕੰਪਨੀ ਦੇ ਐਚ.ਆਰ. ਮੈਨਜਰ ਸੁਧਾਂਸ਼ੂ ਭਾਰਦਵਾਜ ਵਿਦਿਆਰਧੀਆਂ ਦੇ ਪ੍ਰਦਰਸ਼ਨ ਅਤੇ ਜਾਣਕਾਰੀ ਤੋਂ ਬਹੁਤ ਪ੍ਰਭਾਵਿਤ ਨਜ਼ਰ ਆਏ ਅਤੇ ਉਹਨਾਂ ਨੇ ਇਨੋਸੈਂਟ ਹਾਰਟਸ ਲੋਹਾਰਾਂ ਕਾਲਜ ਵਲੋਂ ਵਿਦਿਆਰਥੀਆਂ ਨੂੰ ਕਰਵਾਈ ਗਈ ਮਿਹਨਤ ਪ੍ਰਤੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਡਾ. ਰੋਹਨ ਸ਼ਰਮਾ ਨੇ ਦੱਸਿਆ ਕਿ ਇੰਟਰਵਿਊ ਲਈ ਤਿੰਨ ਰਾਊਂਡ ਰੱਖੇ ਗਏ ਸਨ। ਪਹਿਲੇ ਰਾਊਂਡ ਵਿੱਚ ਲਿਖਤੀ ਟੈਸਟ ਸੀ। ਦੂਜੇ ਰਾਊਂਡ ਵਿੱਚ ਵਿਦਿਆਰਥੀਆਂ ਲਈ ਗਰੁਪੱ ਡਿਸਕਸ਼ਨ ਰੱਖੀ ਗਈ ਸੀ। ਆਖਰੀ ਰਾਊਂਡ ਆਹਮਨੇ-ਸਾਮਨੇ ਇੰਟਰਵਿਊ ਦਾ ਸੀ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੂਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕੀ ਸਾਨੂੰ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਮਾਣ ਹੈ। ਉਹਨਾਂ ਭਵਿੱਖ ਲਈ ਸਭ ਨੂੰ ਸ਼ੁਭਕਾਨਾਵਾਂ ਦਿੱਤੀਆਂ।