ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਜਲੰਧਰ ਵਿੱਚ ਕਾਸਾ ਦੁਆਰਾ 'ਨਿਊ ਇਰਾ ਆਫ਼ ਸੀ.ਬੀ.ਐਸ.ਈ. ਐਜੂਕੇਸ਼ਨ ਸਿਸਟਮ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਤੋਂ ਪ੍ਰਾਇਮਰੀ ਅਧਿਆਪਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਉਹਨਾਂ ਨੇ ਰਿਸੋਰਸ ਪਰਸਨ ਡਾ. ਜੇ.ਕੇ. ਗੁਲਾਟੀ (ਐਮ.ਏ.ਐਮ.ਫਿਲ, ਐਲ.ਐਲ.ਬੀ., ਪੀ.ਐਚ.ਡੀ., ਯੂਨੀਵਰਸਿਟੀ ਬਿਜਨਸ ਸਕੂਲ ਦੇ ਵਿਭਾਗ ਮੁੱਖੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਲਾਡੋਵਾਲੀ ਰੋਡ, ਜਲੰਧਰ) ਤੋਂ ਅਥਾਹ ਗਿਆਨ-ਭੰਡਾਰ ਹਾਸਿਲ ਕੀਤਾ। ਡਾ. ਗੁਲਾਟੀ 1986 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਅਤੇ ਯੂਨੀਵਰਸਿਟੀ ਦੀਆੰ ਕਈ ਅਕਾਦਮਿਕ ਬਾੱਡੀ ਦੇ ਮੈਂਬਰ ਹਨ। ਗੈਸਟ ਆਫ਼ ਆਨਰ ਸ੍ਰੀ ਸੁਰਿੰਦਰ ਸੈਣੀ (ਸਮਾਜਿਕ ਕਾਰਜਕਰਤਾ) ਰਹੇ। ਰਿਸੋਰਸ ਪਰਸਨ ਦਾ ਮੁੱਖ ਉਦੇਸ਼ ਸਿੱਖਿਆ-ਪ੍ਰਣਾਲੀ ਦੇ ਮਹੱਤਵ ਵੱਲ ਧਿਆਨ ਕੇਂਦਰਿਤ ਕਰਨਾ ਸੀ। ਉਸ ਵਿੱਚ ਉਹਨਾਂ ਨੇ ਸੀ.ਬੀ.ਐੱਸ.ਈ. ਦੁਆਰਾ ਕੀਤੀ ਗਈ ਪਹਿਲ 'ਬੱਚਿਆਂ ਦੇ ਸਕੂਲੀ ਬਸਤਿਆਂ ਦੇ ਭਾਰ ਨੂੰ ਘੱਟ ਕਰਨਾ' ਬਾਰੇ ਗੱਲ ਕੀਤੀ ਤਾਂ ਜੋ ਬੱਚਿਆਂ ਦੀ ਸਿਹਤ ਉੱਪਰ ਬੁਰਾ ਪ੍ਰਭਾਵ ਨਾ ਪੈ ਸਕੇ ਅਤੇ ਉਹਨਾਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਸਕੇ। ਉਹਨਾਂ ਵਿੱਚ ਗਹਿਰੀ ਸੋਚ-ਸ਼ਕਤੀ ਅਤੇ ਹਰ ਸਮੱਸਿਆ ਦਾ ਹੱਲ ਕਰਨ ਦੀ ਸ਼ਕਤੀ ਦਾ ਵਿਕਾਸ ਹੋ ਸਕੇ। ਇਸ ਮੌਕੇ 'ਤੇ ਸ੍ਰੀ ਅਨਿਲ ਚੋਪੜਾ (ਚੇਅਰਮੈਨ ਕਾਸਾ), ਸ੍ਰੀ ਜੋਧਰਾਜ ਗੁਪਤਾ (ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਾਸਾ), ਡਾ. ਨੋਰਤਮ ਸਿੰਘ (ਚੇਅਰਮੈਨ ਸਟੇਟ ਪਬਲਿਕ ਸਕੂਲ), ਸ੍ਰੀ ਸੁਰਿੰਦਰ ਸੈਣੀ (ਸਮਾਜਿਕ ਕਾਰਜਕਰਤਾ) ਅਤੇ ਡਾ. ਅਨੂਪ ਬੋਰੀ (ਸਕੱਤਰ ਇੰਨੋਸੈਂਟ ਹਾਰਟਸ ਅਤੇ ਕਾਸਾ) ਵੀ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਅੰਬਿਕਾ ਪਸਰੀਜਾ ਨੇ ਨਿਭਾਈ। ਵੋਟ ਔਫ਼ ਥੈਂਕਸ ਸ੍ਰੀਮਤੀ ਸ਼ਰਮੀਲਾ ਨਾਕਰਾ (ਵਾਈਸ ਪ੍ਰਿੰਸੀਪਲ, ਇੰਨੋਸੈਂਟ ਹਾਰਟਸ ਸਕੂਲ) ਦੁਆਰਾ ਕੀਤਾ ਗਿਆ।
ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।