ਡਿਜਿਟਲ ਇੰਡੀਆ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਇਨੋਸੈਂਟ ਹਾਰਟਸ ਵਲੋਂ ਪ੍ਰੀ-ਪ੍ਰਾਇਮਰੀ
ਅਤੇ ਨਰਸਰੀ ਦੇ ਦਾਖਲਾ ਫਾਰਮ ਦੀ ਆਨ-ਲਾਈਨ ਰਜਿਸਟਰੇਸ਼ਨ ਦੀ ਸੁਵਿਧਾ ਦਾ ਲੋਕਾਂ ਨੇ
ਖੁੱਲੇ ਦਿਲ ਨਾਲ ਸਵਾਗਤ ਕੀਤਾ ਹੈ। ਇੱਕ ਦਸੰਬਰ ਨੂੰ ਆਨ-ਲਾਈਨ ਸੁਵਿਧਾ ਸ਼ੁਰੂ ਹੁੰਦੇ ਹੀ
ਲੋਕਾਂ ਨੇ ਘਰ ਬੈਠੇ ਕੁਝ ਹੀ ਪਲਾਂ ਵਿੱਚ ਮੋਬਾਈਲ ਰਾਹੀਂ ਬੱਚੇ ਦਾ ਨਾਂ ਰਜਿਸਟਰ ਕਰਵਾ
ਕੇ ਦਾਖਲਾ ਫਾਰਮ ਸੁਰੱਖਿਅਤ ਕਰ ਲਿਆ। ਇਸ ਨਾਲ ਨਾ ਕੇਵਲ ਮਾਪਿਆਂ ਦੇ ਸਮੇਂ ਦੀ ਬਚਤ ਹੋਈ
ਸਗੋਂ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਿਆ। ਇਨੋਸੈਂਟ
ਹਾਰਟਸ ਦੇ ਸਕੱਤਰ ਡਾ. ਅਨੂਪ ਬੌਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ
ਨੇ ਮਾਪਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਇਨੋਸੈਂਟ ਹਾਰਟਸ ਦੇ ਇਸ ਯਤਨ ਦੀ ਸ਼ਲਾਘਾ
ਕੀਤੀ ਅਤੇ ਇਸ ਨੂੰ ਸਫਲ ਬਨਾਉਣ ਲਈ ਪੂਰਾ ਯੋਗਦਾਨ ਵੀ ਦਿੱਤਾ। ਬੌਰੀ ਮੈਮੋਰੀਅਲ
ਐਜੁਕੇਸ਼ਨਲ ਐਂਡ ਮੈਡੀਕਲ ਟਰਸੱਟ ਦੇ ਤਹਿਤ ਚੱਲ ਰਿਹੇ ਸਾਰੇ ਸਕੂਲ ਇਕ ਨਿਸ਼ਚਤ ਮੰਤਵ ਨਾਲ
ਅੱਗੇ ਵੱਧ ਰਹੇ ਹਨ ਅਤੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਉਚਾਈਆਂ ਪ੍ਰਦਾਨ ਕਰ ਰਿਹੇ ਹਨ।
ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਨੋਸੈਂਟ ਹਾਰਟਸ ਹਰ ਸਮੇਂ ਯਤਨਸ਼ੀਲ ਰਿਹਾ ਹੈ। ਇਹੀ
ਕਾਰਣ ਹੈ ਕਿ ਇਹ ਮਾਪਿਆਂ ਦੀ ਪਹਿਲੀ ਪਸੰਦ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ।
ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ 23 ਜਨਵਰੀ 2019 ਨੂੰ ਢਿਲਵਾਂ ਦੇ ਡਿਪਸ ਕਾਲਜ ਆਫ਼ ਐਜੁਕੇਸ਼ਨ ਵਿਖੇ ਆਯੋਜਿਤ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਹਿ-ਵਿੱਦਿਅਕ ਪਹਿਲੂਆਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਹਰੇਕ ਸਹਿ-ਪਾਠਕ੍ਰਮ ਆਈਟਮ ਲਈ ਸਿਖਲਾਈ ਦਿੱਤੀ ਜਾਂਦੀ ਹੈ। ਦਿਕਸ਼ਾ ਤ੍ਰੇਹਣ ਬੀ.ਐੱਡ ਸਮੈਸਟਰ-4 ਦੀ ਵਿਦਿਆਰਥੀ-ਅਧਿਆਪਕ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਮਹਾਜਨ ਬੀ.ਐੱਡ ਸਮੈਸਟਰ-2 ਨੇ ਡੇਕਲਾਮੇਸ਼ਨ ਮੁਕਾਬਲੇ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ। ਮੈਨੇਜਮੈਂਟ ਪ੍ਰਿੰਸੀਪਲ ਅਤੇ ਅਧਿਆਪਕਾਂ ਅਤੇ ਮੈਂਬਰਾਂ ਨੇ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਵਧੀਆ ਪ੍ਰਦਰਸ਼ਨ ਲਈ ਜੇਤੂਆਂ ਨੂੰ ਵਧਾਈ ਦਿੱਤੀ।