ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਵਿੱਚ ਆਰੰਭ ਕੀਤੀ ਗਈ 'ਐਂਟੀ ਡਰੱਗ ਮੁਹਿਮ' ਦੇ ਤਹਿਤ ਨਸ਼ਾ-ਮੁਕੱਤ ਪੰਜਾਬ ਬਣਾਉਣ ਦੇ ਲਈ ਅਤੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਜਗਾਉਣ ਦੇ ਲਈ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ-ਗ੍ਰੀਨ ਮਾਡਲ ਟਾਊਨ, ਲੋਹਾਰਾਂ, ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਤੇ ਕੈਂਟ ਜੰਡਿਆਲਾ ਰੋਡ ਵਿੱਚ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਬੱਡੀ ਗਰੁਪੱਸ ਦਾ ਨਾਮ ਦਿੱਤਾ ਗਿਆ। ਜਮਾਤ ਛੇਵੀਂ ਤੋਂ ਬਾਰਵੀਂ ਤੱਕ ਹਰੇਕ ਜਮਾਤ ਦੇ ਵਿਦਿਆਰਥੀਆਂ ਨੂੰ ਪੰਜ ਬੱਚਿਆਂ ਦੇ ਗਰੁੱਪ ਵਿਚ ਵੰਡਿਆ ਗਿਆ ਅਤੇ ਉਹਨਾਂ ਵਿੱਚੋਂ ਇੱਕ ਕੈਪਟਨ ਬਣਾਇਆ ਗਿਆ। 10 ਗਰੁੱਪਸ ਦੇ ਨਾਲ ਇਕ ਅਧਿਆਪਕ ਦੀ ਡਿਊਟੀ ਲਗਾਈ ਗਈ, ਜਿਸਨੂੰ ਸੀਨੀਅਰ ਬੱਡੀ ਬਣਾਇਆ ਗਿਆ। ਸਾਰੇ ਗਰੁੱਪਸ ਨੇ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਐਕਸਟੈਮਪੋਰ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਆਦਿ ਵਿੱਚ ਭਾਗ ਲਿਆ ਅਤੇ 'ਐਂਟੀ ਡਰੱਗ ਮੁਹਿਮ' ਵਿਸ਼ੇ ਉੁੱਪਰ ਚਰਚਾ ਕੀਤੀ ਗਈ। ਇਹਨਾਂ ਸਾਰੀਆਂ ਗਤੀਵਿਧੀਆਂ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ਾ-ਮੁਕਤ ਕਰਨਾ, ਬੱਚਿਆਂ ਨੂੰ ਇਸਤੋਂ ਹੋਣ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਕਰਾਉਣਾ ਅਤੇ ਨਸ਼ਾ-ਮੁਕਤ ਸਮਾਜ ਬਣਾਉਣਾ ਹੈ। ਬੱਚਿਆਂ ਨੇ ਇਹਨਾਂ ਸਾਰੀਆਂ ਹੀ ਗਤੀਵਿਧੀਆਂ ਵਿੱਚ ਆਪਸੀ ਸਹਿਯੋਗ ਦੇ ਨਾਲ ਵੱਧ-ਚੜ• ਕੇ ਹਿੱਸਾ ਲਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਇਸ ਮੁਹਿਮ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਸਮਝਾਇਆ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ 'ਐਂਟੀ ਡਰੱਗ ਮੁਹਿਮ' ਪ੍ਰਤੀ ਜਾਗਰੁਕ ਕਰਕੇ ਸਮਾਜ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।
ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।