ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿੱਚ ਅਧਿਆਪਕਾਂ ਦੇ 'ਪ੍ਰੋਫੈਸ਼ਨਲ ਡਿਵੈਲਪਮੈਂਟ' ਉੱਤੇ ਲਗਾਤਾਰ ਤਿੰਨ ਦਿਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਦਿੱਲੀ ਤੋਂ ਆਈ ਰਿਸੋਰਸਪਰਸਨ ਸ੍ਰੀਮਤੀ ਨੰਦਿਤਾ ਮੁਖਰਜੀ ਨੇ ਅਧਿਆਪਕਾਂ ਨੂੰ 'ਕ੍ਰਿਏਟਿਵ ਟੀਚਿੰਗ' ਦਾ ਅਰਥ ਸਮਝਾਂਦੇ ਹੋਏ ਕਲਾਸਰੂਮ ਵਿੱਚ 'ਡਿਫ਼ਰੈਂਸ਼ੀਅਲ ਇੰਸਟਰਕਸ਼ਨ' ਟੈਕਨੀਕ ਦਾ ਇਸਤੇਮਾਲ ਕਰਦੇ ਹੋਏ ਬੱਚਿਆਂ ਦੇ ਨਾਲ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਚਾਹੀਦਾ ਹੈ, ਉਸ ਬਾਰੇ ਜਾਣਕਾਰੀ ਦਿੱਤੀ। ਕਿਉਂਕਿ ਹਰੇਕ ਬੱਚਾ ਅਲੱਗ ਹੈ ਅਤੇ ਉਸਦੀਆਂ ਸਮੱਸਿਆਵਾਂ ਵੀ ਅਲੱਗ ਹਨ। ਦੂਸਰੀ ਵਰਕਸ਼ਾਪ ਦਿੱਲੀ ਤੋਂ ਆਈ ਅਵਨੀਤ ਕੌਰ ਨੇ ਲਈ, ਜੋਕਿ ਬੱਚਿਆਂ ਦੀ ਸਾਈਕੋਲੋਜੀ ਸਮਝਣ ਵਿੱਚ ਮਾਹਿਰ ਹਨ। ਉਹਨਾਂ ਨੇ ਆਪਣੀ ਟ੍ਰੇਨਿੰਗ ਦੇ ਦੌਰਾਨ ਅਧਿਆਪਕਾਂ ਨੂੰ ਸਮਝਾਇਆ ਕਿ ਕਲਾਸਰੂਮ ਨੂੰ ਸਟੂਡੈਂਟ ਫ੍ਰੈਂਡਲੀ ਬਣਾਉਣਾ ਜ਼ਰੂਰੀ ਹੈ ਤਾਂਕਿ ਹਰੇਕ ਬੱਚੇ ਦੇ ਨਾਲ ਮਿੱਤਰਤਾਪੂਰਵਕ ਵਿਵਹਾਰ ਦੇ ਨਾਲ ਉਸਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਇਸਦੇ ਨਾਲ-ਨਾਲ ਉਹਨਾਂ ਦੇ ਅਧਿਆਪਕਾਂ ਨੂੰ ਬੱਚੇ ਦੀ ਸਮਰਥਾ ਨੂੰ ਸਮਝਦੇ ਹੋਏ ਉਸਨੂੰ ਉਸੀ ਤਰ•ਾਂ ਵਿਵਹਾਰ ਵਿੱਚ ਲਿਆਉਣ ਦੀ ਪ੍ਰੇਰਣਾ ਦਿੱਤੀ। ਤੀਸਰੇ ਦਿਨ ਸਾਈਕਲੋਜਿਸਟ ਹਿਮਾਨੀ ਸਿੰਘ ਮਿੱਤਲ ਨੇ ਅਧਿਆਪਕਾਂ ਨੂੰ 'ਇਫ਼ੈਕਟਿਵ ਟੀਚਿੰਗ' ਦੇ ਟਿਪਸ ਦਿੰਦੇ ਹੋਏ ਉਹਨਾਂ ਨੂੰ ਸਮਝਾਇਆ ਕਿ ਉਹ ਖ਼ੁਦ ਨੂੰ ਅਪਡੇਟ ਰੱਖਣ ਤਾਂਕਿ ਆਧੁਨਿਕ ਪੀੜ•ੀ ਦੇ ਬੱਚਿਆਂ ਨੂੰ ਹਰੇਕ ਪ੍ਰਸ਼ਨ ਦਾ ਉੱਤਰ ਉਹਨਾਂ ਕੋਲੋਂ ਮਿਲ ਸਕੇ। ਸਕੂਲ ਦੀ ਵਾਈਸ-ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਆਏ ਹੋਏ ਰਿਸੋਰਸ ਪਰਸਨ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਦੱਸਿਆ ਕਿ ਅਧਿਆਪਕਾਂ ਦੇ ਲਈ ਸਮੇਂ-ਸਮੇਂ ਉੱਤੇ ਇਸ ਪ੍ਰਕਾਰ ਦੀਆਂ ਵਰਕਸ਼ਾਪ ਦਾ ਆਯੋਜਨ ਸਕੂਲ ਦੀ ਮੈਨੇਜਮੈਂਟ ਦੁਆਰਾ ਕੀਤਾ ਜਾਂਦਾ ਹੈ, ਤਾਂਕਿ ਅਧਿਆਪਕਾਂ ਦੀ ਟੀਚਿੰਗ ਦੀ ਟੈਕਨੀਕ ਨੂੰ ਹੋਰ ਵੀ ਬੇਹਤਰ ਬਣਾਇਆ ਜਾ ਸਕੇ।
ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...