ਇੰਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਆਈ.ਟੀ.ਸੀ. ਫਾਰਚੂਨ ਜਲੰਧਰ ਤੋਂ ਐਚ.ਆਰ. ਮੈਨੇਜਰ ਅਭਿਨਭ ਰਾਣਾ ਅਤੇ ਐਫ ਐਂਡ ਬੀ ਮੈਨੇਜਰ ਅਭਿਸ਼ੇਕ ਬਾਲੀ ਦਾ ਸਵਾਗਤ ਕੀਤਾ। ਇਸ ਲੈਕਚਰ ਦਾ ਮੰਤਵ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਹੁਨਰ ਵਿੱਚ ਵਾਧਾ ਕਰਨਾ ਸੀ। ਸੈਸ਼ਨ ਦੀ ਸ਼ੁਰੂਆਤ ਅਭਿਸ਼ੇਕ ਬਾਲੀ ਵਲੋਂ ਆਪਣੇ ਕੈਰੀਅਰ ਦੇ ਸ਼ੁਰੂਆਤੀ ਅਨੁਭਵ ਸਾਂਝੇ ਕਰਦੇ ਹੋਏ ਕੀਤੀ ਗਈ। ਉਹਨਾਂ ਵਿਦਿਆਰਥੀਆਂ ਨੂੰ ਜ਼ੋਰ ਪਾ ਕੇ ਕਿਹਾ ਕਿ ਉਹ ਚੰਗੇ ਪ੍ਰੋਫੈਸ਼ਨਲ ਬਨਣ ਅਤੇ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨ। ਉਹਨਾਂ ਕਿਹਾ ਕਿ ਮਿਹਨਤ ਹੀ ਪੂਜਾ ਅਤੇ ਇਨਸਾਨ ਦੀ ਤਾਕਤ ਹੈ। ਗੈਸਟ ਲੈਕਚਰ ਦੇ ਅਗਲੇ ਪੜਾਅ ਵਿੱਚ ਅਭਿਨਭ ਰਾਣਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਚੰਗਾ ਸ਼ੈਫ ਬਣਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਹੋਟਲ ਇੰਡਸਟਰੀ ਵਿੱਚ ਚੰਗਾ ਅਤੇ ਮਿਹਨਤੀ ਸ਼ੈਫ ਬਨਣਾ ਬਹੁਤ ਮੁੱਲਵਾਨ ਹੈ। ਹੁਨਰਮੰਦ ਸ਼ੈਫ ਦਾ ਬਹੁਤ ਮੁੱਲ ਹੈ। ਉਹਨਾਂ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਲਈ ਵੀ ਪ੍ਰੇਰਿਤ ਕੀਤਾ।
ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਅਭਿਸ਼ੇਕ ਬਾਲੀ ਅਤੇ ਅਭਿਨਭ ਰਾਣਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਸਦਕਾ ਹੋਟਲ ਇੰਡਸਟਰੀ ਦੇ ਹੋਰ ਮਾਹਿਰਾਂ ਨੂੰ ਵੀ ਭਵਿੱਖ ਵਿੱਚ ਸੱਦੇ ਦਿੱਤੇ ਜਾਂਦੇ ਰਹਿਣਗੇ।