ਇੰਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਸਨੱਅਤਕਾਰੀ ਅਤੇ ਹੁਨਰ ਵਿਕਾਸ ਬਾਰੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਲੰਧਰ ਮੈਨਜਮੈਂਟ ਐਸੋਸਿਏਸ਼ਨ ਦੇ ਪ੍ਰਧਾਨ ਅਹਸਾਨਉਲ ਹੱਕ ਨੇ ਭਾਰਤ ਸਰਕਾਰ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਬਾਰੇ ਲੈਕਚਰ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਯੋਜਨਾਵਾਂ ਰਾਹੀਂ ਵਿਦਿਆਰਥੀਆਂ ਨੂੰ ਮਿਲ ਰਹੇ ਮੌਕਿਆਂ ਰਾਂਹੀ ਆਪਣੇ ਰੁਝਾਨਾਂ ਨੂੰ ਨੇਪਰੇ ਚਾੜਨ ਦਾ ਮੌਕਾ ਮਿਲੇਗਾ ਅਤੇ ਇਹ ਉਹਨਾਂ ਦੇ ਕੈਰੀਅਰ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ। ਕੈਰੀਅਰ ਲਈ ਵਾਧੂ ਵਿਦਿਅਕ ਯੋਗਤਾ ਅਤੇ ਨੌਕਰੀ ਲਈ ਅਨੁਭਵ ਵਿੱਚ ਇਹ ਯੋਜਨਾਵਾਂ ਬਹੁਤ ਸਹਾਇਕ ਸਿੱਧ ਹੋਣਗੀਆਂ। ਇਸ ਗੈਸਟ ਲੈਕਚਰ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਹੁਨਰ ਨੂੰ ਵਧਾਉਣਾ ਸੀ। ਉਹਨਾਂ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੇ ਸੁਝਾਅ ਵੀ ਦਿੱਤੇ ਜੋਕਿ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਣਗੇ। ਇਸ ਪ੍ਰਕਾਰ ਦੇ ਲੈਕਚਰ ਅਤੇ ਵਰਕਸ਼ਾਪ ਲਗਾਉਣ ਨਾਲ ਸਨੱਅਤਕਾਰੀ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਆਂਉਦੀ ਹੈ।
ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਅਹਸਾਨਉਲ ਹੱਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵਲੋਂ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ।