ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਓਪਨ ਡਰਾਇੰਗ ਕੰਪੀਟੀਸ਼ਨ ਦੇ ਦੌਰਾਨ ਬੱਚਿਆਂ ਨੇ ਚਿੱਤਰ ਬਣਾ ਕੇ ਉਸ ਵਿੱਚ ਆਪਣੀਆਂ ਕਲਪਨਾਵਾਂ ਦੇ ਰੰਗ ਭਰ ਕੇ ਆਪਣੀ ਪ੍ਰਤਿਭਾ ਦਾ ਪਰਿਚੈ ਦਿੱਤਾ। ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਕਰਵਾਏ ਗਏ ਇਸ ਮੁਕਾਬਲੇ ਵਿੱਚ ਚਾਰਾਂ ਸਕੂਲਾਂ ਦੇ ਲਗਭਗ 600 ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੇ ਆਪਣੇ ਅੰਦਰ ਦੀ ਸਿਰਜਨਾਤਮਕ ਸ਼ਕਤੀ ਨੂੰ ਦਿਖਾਂਦੇ ਹੋਏ ਬੜੇ ਸੁੰਦਰ ਚਿੱਤਰ ਬਣਾਏ ਅਤੇ ਉਹਨਾਂ ਵਿੱਚ ਰੰਗ ਭਰੇ।
ਜੀ.ਐੱਮ.ਟੀ. ਬ੍ਰਾਂਚ ਵਿੱਚ ਪੰਜਵੀਂ ਜਮਾਤ ਵਿੱਚ ਹਰਨੀਤ, ਸ਼੍ਰਿਸ਼ਟੀ ਅਹੂਜਾ, ਛੇਵੀਂ ਜਮਾਤ ਵਿੱਚ ਪਲਕ ਗੁਲਾਟੀ, ਸੱਤਵੀਂ ਜਮਾਤ ਵਿੱਚ ਅਰਸ਼ੀਆ, ਅੱਠਵੀਂ ਜਮਾਤ ਵਿੱਚ ਪ੍ਰਿਯਾਂਸ਼ੀ ਅਤੇ ਮਾਨਿਆ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੋਹਾਰਾਂ ਬ੍ਰਾਂਚ ਵਿੱਚ ਪੰਜਵੀਂ ਜਮਾਤ ਵਿੱਚ ਰੂਚਿਕਾ, ਛੇਵੀਂ ਜਮਾਤ ਦੀ ਮੰਨਤ, ਸੱਤਵੀਂ ਜਮਾਤ ਵਿੱਚ ਮੁਸਕਾਨ ਅਤੇ ਅੱਠਵੀਂ ਜਮਾਤ ਵਿੱਚ ਮਨਮੇਹਰ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਪੰਜਵੀਂ ਅਤੇ ਛੇਵੀਂ ਜਮਾਤ ਵਿੱਚੋਂ ਪੰਜਵੀਂ ਜਮਾਤ ਦੇ ਪ੍ਰਭਜੋਤ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ, ਸੱਤਵੀਂ ਅਤੇ ਅੱਠਵੀਂ ਜਮਾਤ ਵਿੱਚ ਖੁਸ਼ੀ ਮਾਗੋ ਨੂੰ ਪਹਿਲਾ ਸਥਾਨ ਮਿਲਿਆ। ਕੈਂਟ ਜੰਡਿਆਲਾ ਰੋਡ ਪੰਜਵੀਂ ਅਤੇ ਛੇਵੀਂ ਜਮਾਤ ਵਿਚੋਂ ਤ੍ਰਿਸ਼ਾ ਨੂੰ ਪਹਿਲਾ ਸਥਾਨ, ਸੱਤਵੀਂ ਅਤੇ ਅੱਠਵੀਂ ਜਮਾਤ ਵਿੱਚੋਂ ਦਮਨਪ੍ਰੀਤ ਨੂੰ ਪਹਿਲਾ ਸਥਾਨ ਹਾਸਿਲ ਹੋਇਆ। ਜੇਤੂ ਬੱਚਿਆਂ ਨੂੰ ਇੰਨੋਸੈਂਟ ਹਾਰਟਸ ਦੀ ਐਗਜ਼ੈਕਟਿਵ ਡਾਇਰੈਕਟਰ ਸ਼ੈਲੀ ਬੌਰੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਇੰਚਾਰਜ ਪ੍ਰਾਇਮਰੀ ਵਿੰਗ ਹਰਲੀਨ ਗੁਲਰੀਆ, ਸ਼ਾਲੂ ਸਹਿਗਲ (ਇੰਚਾਰਜ ਲੋਹਾਰਾਂ), ਮੀਨਾਕਸ਼ੀ ਸ਼ਰਮਾ (ਇੰਚਾਰਜ ਰਾਇਲ ਵਰਲਡ) ਨੇ ਪੁਰਸਕਾਰ ਵੰਡੇ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਬੱਚਿਆਂ ਨੂੰ ਵਧਾਈ ਦੇ ਕੇ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।