ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ ਬ੍ਰਾਂਚ ਅਤੇ ਰਾਇਲ ਵਰਲਡ ਵਿੱਚ 2018-19 ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ-ਕਾਮਨਾਵਾਂ ਦੇਣ ਦੇ ਲਈ ਹਵਨ-ਯੱਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਬੋਰਡ ਪ੍ਰੀਖਿਆ ਵਿੱਚ ਬੈਠਣ ਵਾਲੇ ਬੱਚਿਆਂ ਅਤੇ ਉਹਨਾਂ ਨੂੰ ਪੜਾਉਣ ਵਾਲੇ ਸਾਰੇ ਪ੍ਰਮੁੱਖ ਅਧਿਆਪਕ ਸ਼ਾਮਿਲ ਸਨ। ਸਟਾਫ ਮੈਂਬਰਾਂ ਦੇ ਨਾਲ-ਨਾਲ ਐਗਜੀਕਿਊਟਿਵ ਡਾਇਰੈਕਟਰ ਆੱਫ਼ ਸਕੂਲਸ ਸ੍ਰੀਮਤੀ ਸ਼ੈਲੀ ਬੌਰੀ, ਪ੍ਰੋਫੈਸਰ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ ਆਦਿ ਨੇ ਯੱਗ ਵਿੱਚ ਆਹੂਤੀਆਂ ਪਾਈਆਂ। ਬੌਰੀ ਮੈਮੋਰੀਅਲ ਐਜੂਕੇਸ਼ਨ ਅਤੇ ਮੈਡੀਕਲ ਟਰੱਸਟ ਦੇ ਤਹਿਤ ਚਲਾਏ ਜਾ ਰਹੇ 'ਦਿਸ਼ਾ ਕਾਉਂਸਲਿੰਗ ਸੈੱਲ' ਹੇਠ ਇੰਨੋਸੈਂਟ ਹਾਰਟਸ ਗਰੁੱਪ ਆੱਫ਼ ਇੰਸਟੀਟਿਊਸ਼ਨ ਦੀ ਟੀਮ ਨੇ ਅਤੇ ਸੀ.ਏ. ਅਨੀਰੁੱਧ ਸਰੀਨ ਨੇ ਬੱਚਿਆਂ ਦੀ ਕੌਂਸਲਿੰਗ ਕੀਤੀ ਅਤੇ ਭਵਿੱਖ (ਕੈਰੀਅਰ) ਦੀ ਸਹੀ ਚੋਣ ਕਰਨ ਦੇ ਲਈ ਵਿਭਿੰਨ ਰਾਹ ਦੱਸੇ। ਬੱਚਿਆਂ ਨੇ ਉਹਨਾਂ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਿਸਦਾ ਉਹਨ•ਾਂ ਨੂੰ ਬਾਖੂਬੀ ਉੱਤਰ ਮਿਲਿਆ। ਟਰੱਸਟ ਵੱਲੋਂ ਬੱਚਿਆਂ ਲਈ ਸਮੇਂ-ਸਮੇਂ 'ਤੇ ਕਾਉਂਸਲਿੰਗ ਦੇ ਕਾਰਜ ਕੀਤੇ ਜਾਂਦੇ ਹਨ, ਤਾਂਕਿ ਭਵਿੱਖ ਵਿੱਚ ਉਹਨਾਂ ਦਾ ਸਹੀ ਮਾਰਗ-ਦਰਸ਼ਨ ਹੋਵੇ। ਐਗਜੀਕਿਉਟਿਵ ਡਾਇਰੈਕਟਰ ਸ਼ੈਲੀ ਬੌਰੀ ਨੇ ਬੱਚਿਆਂ ਦੇ ਰੋਸ਼ਨਮਈ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਚੰਗੇ ਨੰਬਰਾਂ ਨਾਲ ਪ੍ਰੀਖਿਆ ਪਾਸ ਕਰਨ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਸਟਾਫ ਦੇ ਸਾਰੇ ਮੈਂਬਰਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...