ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਯਾਲਾ ਰੋਡ, ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਦੇ ਇੰਨੋਕਿਡਸ ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਕੇ.ਜੀ. 2 ਵਿੱਚ 'ਸੈਂਡਵਿੱਚ ਡੈਕੋਰੇਸ਼ਨ' ਪ੍ਰਤਿਯੋਗਿਤਾ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਬੱਚਿਆਂ ਨੇ ਵੱਖ-ਵੱਖ ਆਕਾਰ ਦੇ ਸੈਂਡਵਿੱਚ ਬਣਾਏ, ਜਿਸ ਵਿੱਚ ਟੈਡੀ ਬੀਅਰ, ਬਟਰ-ਫਲਾਈ, ਫਿਸ਼, ਟ੍ਰੇਨ, ਟ੍ਰੀ, ਹੱਟ, ਬੈਗ ਆਦਿ ਆਕ੍ਰਿਤੀਆਂ ਬੜੇ ਹੀ ਆਕਰਸ਼ਕ ਢੰਗ ਨਾਲ ਪ੍ਰਸਤੁਤ ਕੀਤੀਆਂ ਗਈਆਂ।
ਇਸ ਪ੍ਰਤਿਯੋਗਿਤਾ ਵਿੱਚ ਕੇ.ਜੀ. 2 'ਏ' ਵਿੱਚ ਗੁਣਵੀਨ, ਸਵਾਸਤਿਕ, ਸ਼ੌਰਿਆ, ਕੇ.ਜੀ. 2 'ਬੀ' ਵਿੱਚ ਪ੍ਰਿਯਾਂਸ਼ੀ ਕਪਾਨੀਆ, ਪ੍ਰੀਸ਼ਾ ਸੂਰੀ, ਕੇ.ਜੀ. 2 'ਸੀ' ਵਿੱਚ ਅਰਾਧਿਆ ਕੋਹਲੀ, ਸਾਕਸ਼ੀ, ਕੇ.ਜੀ. 2 'ਡੀ' ਵਿੱਚ ਪ੍ਰਣਿਕਾ ਅਰੋੜਾ, ਕ੍ਰਿਸ਼ਾ ਚੋਪੜਾ, ਨਿਖਲੇਸ਼ ਚੌਹਾਨ (ਜੀ.ਐੱਮ.ਟੀ.) ਪਹਿਲੇ ਸਥਾਨ 'ਤੇ ਰਹੇ। ਲੋਹਾਰਾਂ ਵਿੱਚ ਕੇ.ਜੀ. 2 'ਏ' ਵਿੱਚ ਹਰਿਤਵੀ, ਕੇ.ਜੀ. 2 'ਬੀ' ਵਿੱਚ ਦੈਵਿਕ ਗੁਪਤਾ, ਕੇ.ਜੀ. 2 'ਸੀ' ਵਿੱਚ ਪੂਰਵੀ ਬਤਰਾ, ਕੇ.ਜੀ. 2 'ਡੀ' ਵਿੱਚ ਮਹਰਦੀਪ ਪਹਿਲੇ ਸਥਾਨ 'ਤੇ ਰਹੇ। ਕੈਂਟ ਜੰਡਿਆਲਾ ਰੋਡ ਵਿੱਚ ਕੇ.ਜੀ. 2 'ਏ' ਵਿੱਚ ਕਬੀਰ, ਭਾਨੂ ਸ਼ਰਮਾ, ਹਿਮਾਕਸ਼ ਰਾਣਾ ਅਤੇ ਕੇ.ਜੀ. 2 'ਬੀ' ਵਿੱਚ ਸਨੇਹਾ ਜੈਨ ਅਤੇ ਆਰਿਅਨ ਪਹਿਲੇ ਸਥਾਨ 'ਤੇ ਰਹੇ। ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ), ਸੋਨਾਲੀ (ਜੀ.ਜੇ.ਆਰ.) ਅਤੇ ਪੂਜਾ ਰਾਣਾ (ਦ ਰਾਇਲ ਵਰਲਡ) ਨੇ ਦੱਸਿਆ ਕਿ ਇਸ ਪ੍ਰਕਾਰ ਦੀ ਪ੍ਰਤੀਯੋਗਿਤਾ ਕਰਵਾਉਣ ਦਾ ਉਦੇਸ਼ ਬੱਚਿਆਂ ਦੇ ਅੰਦਰ ਛੁਪੀ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਕਰਨਾ ਅਤੇ ਉਹਨਾਂ ਦੀ ਸਿਰਜਨਾਤਮਕ ਪ੍ਰਵ੍ਰਿਤੀ ਨੂੰ ਉਤਸਾਹ ਦੇਣਾ ਹੈ। ਉਹਨਾਂ ਨੇ ਬੱਚਿਆਂ ਦੇ ਇਸ ਯਤਨ ਦੀ ਸ਼ਲਾਘਾ ਕੀਤੀ।