ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ 'ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੱਚ ਪੇਪਰ ਫੋਲਡਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਰਸਰੀ, ਕੇ.ਜੀ. 1 ਅਤੇ ਕੇ.ਜੀ. 2 ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਨੇ ਰੰਗ-ਬਿਰੰਗੇ ਕਾਗਜ਼ਾਂ ਤੋਂ ਵਿਭਿੰਨ ਆਕਾਰ ਜਿਵੇਂ ਦਰੱਖਤ, ਮਸ਼ਰੂਮ, ਰੈਟ, ਬੋਟ, ਰੈਬਿਟ, ਫਿਸ਼ ਹਾਊਸ, ਬਟਰਫਲਾਈ, ਪਰਸ, ਜੋਕਰ, ਡੌਗ, ਡ੍ਰੈਸ ਆਦਿ ਬਣਾਏ। ਬੱਚਿਆਂ ਦੁਆਰਾ ਵਿਭਿੰਨ ਰੰਗਾ ਦੇ ਪੇਪਰਾਂ ਦੀ ਚੋਣ ਪ੍ਰਸ਼ੰਸਾਯੋਗ ਸੀ। ਇਸ ਮੌਕੇ 'ਤੇ ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.) ਅਲਕਾ ਅਰੋੜਾ (ਲੋਹਾਰਾ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਦੀ ਇਸ ਰਚਨਾਤਮਕ ਪ੍ਰਵਿਰਤੀ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ। ਉਹਨਾਂ ਅਨੁਸਾਰ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਅੰਦਰਲੀ ਪ੍ਰਤਿਭਾ ਉਜਾਗਰ ਕਰਨਾ ਅਤੇ ਉਹਨਾਂ ਦੇ ਆਤਮ-ਵਿਸ਼ਵਾਸ਼ ਨੰ ਵਧਾਉਣਾ ਹੈ। ਇਸ ਪ੍ਰਤੀਯੋਗਿਤਾ ਵਿੱਚ ਪਹਿਲਾ ਸਥਾਨ (ਜੀ.ਏਮ.ਟੀ.) ਨਰਸਰੀ ਵਿੱਚ ਰਵਿਆ, ਵਿਹਾਨ, ਹਰਆਸੀਸ, ਗੌਰਿਕਾ, ਹਰਵੀਰ, ਰਸਿਕਾ, ਵਿਧਾਨ, ਰੇਹਾਨਾ, ਸਵਰਿਤ ਅਤੇ ਕਾਵਿਆ, ਲੋਹਾਰਾਂ ਵਿੱਚ ਯੁਵਰਾਜ, ਕ੍ਰਿਤਮਾਨ ਅਤੇ ਕਨਵ, ਸੀ.ਜੇ.ਆਰ. ਵਿੱਚ ਹਿਤੇਨ, ਰਾਇਲ ਵਰਲਡ ਇੰਟਰਨੈਸ਼ਨਲ ਵਿੱਚ ਹਰਲੀਨ ਨੇ ਪ੍ਰਾਪਤ ਕੀਤਾ। ਕੇ.ਜੀ. 1 ਜਮਾਤ ਵਿੱਚ ਰੂਹਾਨੀ, ਕਾਸ਼ਵੀ, ਸ਼ਬਦ, ਮੁਕੁੰਦ, ਸਮਕਸ਼, ਸ਼ਿਵਾਂਸ਼, ਸਿਦਕਪ੍ਰੀਤ (ਜੀ.ਐਮ.ਟੀ.), ਅਗਮ ਜੈਨ, ਅੰਸ਼ਿਕਾ, ਕਾਯਨਾ, ਧੀਰਜ, ਕਾਜਲ (ਲੋਹਾਰਾਂ) ਜਸਕਿਰਤ ਕੌਰ, ਅਗਮਜੋਤ (ਸੀ.ਜੇ.ਆਰ.), ਹਰਕਿਰਤ ਕੌਰ (ਰਾਇਲ ਵਰਲਡ) ਪਹਿਲੇ ਸਥਾਨ ਤੇ ਰਹੇ। ਜਮਾਤ ਕੇ.ਜੀ. 2 ਵਿੱਚ ਧਰੂਵ, ਸ਼੍ਰੇਸ਼ਟ, ਪ੍ਰਭਲੀਨ, ਰਾਮਦੁਗੱਲ, ਰਮਿਕਾ, ਬਾਨੀ, ਪ੍ਰਣਿਕਾ (ਜੀ.ਐਮ.ਟੀ.), ਸਨੇਹਲ, ਦਿਵਯਾ, ਆਦਿਤਯਾ, ਸਮਾਇਰਾ (ਲੋਹਾਰਾਂ), ਕਾਸ਼ਵੀ, ਹਰਨੌਨਿੱਧ ਸਿੰਘ (ਸੀ.ਜੇ.ਆਰ.) ਅਤੇ ਸਮਰਜੀਤ ਖੰਨਾ (ਰਾਇਲ ਵਰਲਡ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ 23 ਜਨਵਰੀ 2019 ਨੂੰ ਢਿਲਵਾਂ ਦੇ ਡਿਪਸ ਕਾਲਜ ਆਫ਼ ਐਜੁਕੇਸ਼ਨ ਵਿਖੇ ਆਯੋਜਿਤ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਹਿ-ਵਿੱਦਿਅਕ ਪਹਿਲੂਆਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਹਰੇਕ ਸਹਿ-ਪਾਠਕ੍ਰਮ ਆਈਟਮ ਲਈ ਸਿਖਲਾਈ ਦਿੱਤੀ ਜਾਂਦੀ ਹੈ। ਦਿਕਸ਼ਾ ਤ੍ਰੇਹਣ ਬੀ.ਐੱਡ ਸਮੈਸਟਰ-4 ਦੀ ਵਿਦਿਆਰਥੀ-ਅਧਿਆਪਕ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਸਮੀਨ ਮਹਾਜਨ ਬੀ.ਐੱਡ ਸਮੈਸਟਰ-2 ਨੇ ਡੇਕਲਾਮੇਸ਼ਨ ਮੁਕਾਬਲੇ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ। ਮੈਨੇਜਮੈਂਟ ਪ੍ਰਿੰਸੀਪਲ ਅਤੇ ਅਧਿਆਪਕਾਂ ਅਤੇ ਮੈਂਬਰਾਂ ਨੇ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਵਧੀਆ ਪ੍ਰਦਰਸ਼ਨ ਲਈ ਜੇਤੂਆਂ ਨੂੰ ਵਧਾਈ ਦਿੱਤੀ।