ਇੰਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਦੇ ਇੰਨੋਕਿਡਜ਼ ਵਿੱਚ ਪ੍ਰੀ-ਸਕੂਲ, ਨਰਸਰੀ, ਕੇ.ਜੀ., ਕੇ.ਜੀ. 2 ਵਿੱਚ ਸਾਲਾਨਾ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਹ ਪੁਰਸਕਾਰ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਦਿੱਤੇ ਗਏ, ਜਿਹਨਾਂ ਨੇ 2018-19 ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਅਤੇ ਪ੍ਰਤੀਯੋਗਿਤਾਵਾਂ ਵਿੱਚ ਭਾਗ ਲਿਆ ਅਤੇ ਪੁਰਸਕਾਰ ਜਿੱਤੇ। ਇਸ ਮੌਕੇ 'ਤੇ ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐੱਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ), ਪੂਜਾ ਰਾਣਾ (ਦ ਰਾਇਲ ਵਰਲਡ) ਨੇ ਬੱਚਿਆਂ ਨੂੰ ਟ੍ਰਾਫੀਆਂ ਦਿੱਤੀਆਂ ਅਤੇ ਉਹਨਾਂ ਦੀ ਕਾਮਯਾਬੀ ਉੱਤੇ ਵਧਾਈ ਦਿੱਤੀ।
ਐਗਜੀਕਿਊਟਿਵ ਡਾਇਰੈਕਟਰ ਆੱਫ਼ ਸਕੂਲਜ ਸ੍ਰੀਮਤੀ ਸ਼ੈਲੀ ਬੌਰੀ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਜੀ.ਐੱਮ.ਟੀ. ਇੰਨੋਕਿਡਜ ਵਿੱਚ ਪ੍ਰੀ-ਸਕੂਲ ਵਿੱਚ ਨਵਿਕਾ, ਨਰਸਰੀ ਵਿੱਚ ਵਿਹਾਨ ਸ਼ਰਮਾ, ਕਾਵਿਆ ਬਹਿਲ, ਕਾਵਿਆ ਸ਼ਰਮਾ, ਹਰਅਸੀਸ ਸਿੰਘ, ਸਵਰਿਤ ਭਗਤ, ਪਾਵਨੀ, ਹਰਵੀਰ ਸਿੰਘ, ਅਨਹਿਤਾ, ਗੌਰਿਸ਼ ਮਨੋਚਾ, ਕੇ.ਜੀ.-1 ਵਿੱਚ ਮੁਕੁੰਦ ਮਦਾਨ, ਯਥਾਰਥ ਬਾਂਬਰੀ, ਵਿਰਾਜ ਕਪੂਰ, ਕੇ.ਜੀ. 2 ਵਿੱਚ ਸਵਾਸਤਿਕ ਭਗਤ, ਪਣਵ ਚੋਪੜਾ, ਪ੍ਰੀਸ਼ਾ ਨੇ ਪੁਰਸਕਾਰ ਪ੍ਰਾਪਤ ਕੀਤਾ। ਲੋਹਾਰਾਂ ਵਿੱਚ ਪ੍ਰੀ-ਸਕੂਲ ਵਿੱਚ ਜਨਿਕਾ, ਨਰਸੀ ਵਿੱਚ ਯੁਵਰਾਜ ਸ਼ਰਮਾ, ਸਾਵੀ ਟੰਡਨ, ਨਕਸ਼ਿਤਾ, ਕੇ.ਜੀ. 1 ਵਿੱਚ ਰਿਧਿਮਾ, ਕੇ.ਜੀ.-2 ਵਿੱਚ ਸਨੇਹਲ ਗੋਇਲ, ਦੈਵਿਕ ਗੁਪਤਾ, ਆਰਾਧਿਆ ਜੁਨੇਜਾ, ਪੂਰਵੀ ਬਤਰਾ ਨੇ ਪੁਰਸਕਾਰ ਪ੍ਰਾਪਤ ਕੀਤਾ।
ਇੰਨੋਕਿਡਜ਼ ਸੀ.ਜੇ.ਆਰ. ਵਿੱਚ ਨਰਸਰੀ ਵਿੱਚ ਵ੍ਰਤੀ ਸ਼ਰਮਾ, ਰੀਤ ਕੌਰ, ਆਦਵਿਕ ਖੋਸਲਾ, ਜੈਸਿਕਾ, ਕੇ.ਜੀ. 1 ਵਿੱਚ ਕਾਸ਼ਵੀ ਅਗਰਵਾਲ, ਕੇ.ਜੀ. 2 ਸ਼੍ਰੇਆਂਸ਼ ਜੈਨ, ਰੂਪੇਸ਼ ਸ਼ਰਮਾ, ਭਾਨੂ ਸ਼ਰਮਾ, ਵਿਮਾਕਸ਼ ਰਾਣਾ, ਸਨੇਹਾ ਜੈਨ ਨੇ ਪੁਰਸਕਾਰ ਪ੍ਰਾਪਤ ਕੀਤਾ ਅਤੇ ਦ ਰਾਇਲ ਵਰਲਡ ਵਿੱਚ ਨਰਸਰੀ ਜਮਾਤ ਦੀ ਹਰਲੀਨ ਕੌਰ ਨੇ ਪੁਰਸਕਾਰ ਪ੍ਰਾਪਤ ਕੀਤਾ।